ਅਮਿਤਾਭ ਬੱਚਨ ਦੇ ਟਵੀਟ ''ਤੇ ਮਚਿਆ ਬਵਾਲ, ਜਲਸਾ ਦੇ ਬਾਹਰ ਹੋ ਰਿਹਾ ਵਿਰੋਧ-ਪ੍ਰਦਰਸ਼ਨ

9/18/2019 3:17:16 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਅਮਿਤਾਭ ਬੱਚਨ ਦੇ ਘਰ ਜਲਸਾ ਦੇ ਬਾਹਰ ਬੁੱਧਵਾਰ ਯਾਨੀ ਅੱਜ ਸਵੇਰੇ ਤੋਂ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਲੋਕ ਅਮਿਤਾਭ ਬੱਚਨ ਦੇ ਘਰ ਦੇ ਬਾਹਰ ਪੋਸਟਰ ਤੇ ਬੈਨਰਸ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨ ਦਾ ਕਾਰਨ ਅਮਿਤਾਭ ਬੱਚਨ ਦਾ ਮੁੰਬਈ ਮੈਟਰੋ ਨੂੰ ਸਪੋਰਟ ਕਰਨਾ ਹੈ। ਦੱਸ ਦਈਏ ਕਿ ਅਮਿਤਾਭ ਬੱਚਨ ਨੇ ਮੁੰਬਈ ਮੈਟਰੋ ਦੇ ਸਪੋਰਟ 'ਚ ਇਕ ਟਵੀਟ ਕੀਤਾ ਸੀ। ਇਸ ਤੋਂ ਬਾਅਦ ਇਹ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਅਮਿਤਾਭ ਬੱਚਨ ਦੇ ਘਰ ਜਲਸਾ ਦੇ ਬਾਹਰ ਲੋਕ ਹੱਥਾਂ 'ਚ 'ਸੇਵ ਅਰੇ' ਦੇ ਨਾਂ ਦੇ ਪੋਸਟਰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।


ਇਕ ਪ੍ਰਦਰਸ਼ਨਕਾਰੀ ਅਭੈ ਭਾਵੇਸ਼ੀ ਦਾ ਕਹਿਣਾ ਹੈ, ਅਮਿਤਾਬ ਬੱਚਨ ਦੀ ਸੁਰੱਖਿਆ ਵਲੋਂ ਸਵਾਲ ਕੀਤਾ ਗਿਆ ਸੀ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਕਿਉਂ ਤੁਹਾਡੇ ਕੋਲ ਪਰਮਿਸ਼ਨ ਹੈ... ਮੈਂ ਕਿਹਾ ਕਿ ਇਹ ਮੇਰਾ ਮੌਲਿਕ ਅਧਿਕਾਰ ਹੈ ਕਿ ਇਕ ਬੈਨਰ ਨਾਲ ਸੜਕ 'ਤੇ ਖੜ੍ਹਾ ਹੋ ਸਕਦਾ ਹੈ ਤਾਂ ਕਿ ਅਮਿਤਾਭ ਦੇ ਟਵੀਟ ਦਾ ਜਵਾਬ ਦੇ ਸਕਾਂ। ਅਮਿਤਾਭ ਬੱਚਨ ਨੇ ਕਿਹਾ ਕਿ ਗਾਰਡਨ 'ਚ ਰੁੱਖ ਲਾਉਣੇ ਚਾਹੀਦੇ ਪਰ ਵਿਅੰਗਾਤਮਕ ਇਹ ਹੈ ਕਿ ਗਾਰਡਨ ਜੰਗਲ ਨਹੀਂ ਬਣਦੇ ਹਨ।

 ਅਮਿਤਾਭ ਦੇ ਕਿਹੜੇ ਟਵੀਟ 'ਤੇ ਮਚਿਆ ਹੈ ਬਵਾਲ
ਦੱਸ ਦਈਏ ਕਿ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ 'ਤੇ ਇਕ ਟਵੀਟ ਕਰਦੇ ਹੋਏ ਮੁੰਬਈ ਮੈਟਰੋ ਦੀ ਤਾਰੀਫ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਪ੍ਰਦੂਸ਼ਣ ਦਾ ਹੱਲ ਹੈ। ਮੇਰੇ ਇਕ ਦੋਸਤ ਨੂੰ ਮੈਡੀਕਲ ਐਮਰਜੈਂਸੀ ਸੀ, ਉਸ ਨੇ ਕਾਰ ਦੇ ਬਦਲੇ ਮੈਟਰੋ 'ਚ ਜਾਣਾ ਸਹੀਂ ਸਮਝਿਆ। ਵਾਪਸ ਆ ਕੇ ਉਸ ਨੇ ਦੱਸਿਆ ਕਿ ਮੈਟਰੋ ਤੇਜ, ਸੁਵਿਧਾਜਨਤ ਤੇ ਸਭ ਤੋਂ ਸਹੀਂ ਹੈ। ਬਿੱਗ ਬੀ ਨੇ ਅੱਗੇ ਲਿਖਿਆ ਹੈ ''ਪ੍ਰਦੂਸ਼ਣ ਦਾ ਹੱਲ। ਜ਼ਿਆਦਾ ਰੁੱਖ ਉਗਾਓ, ਮੈਂ ਆਪਣੇ ਬਗੀਚੇ 'ਚ ਲਾਏ ਹਨ। ਕੀ ਤੁਸੀਂ ਲਾਏ ਹਨ?''


ਦੱਸ ਦਈਏ ਕਿ ਮੁੰਬਈ ਮੈਟਰੋ ਦੇ ਆਫੀਸ਼ੀਅਲ ਅਕਾਊਂਟ ਤੋਂ ਬਿੱਗ ਬੀ ਨੂੰ ਰਿਪਲਾਈ ਵੀ ਆਇਆ, ''ਸ੍ਰੀਮਾਨ ਬੱਚਨ ਸਾਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਹੈ ਕਿ ਤੁਹਾਡੇ ਮਿੱਤਰ ਨੇ ਜ਼ਰੂਰਤ ਦੇ ਸਮੇਂ ਮੈਟਰੋ 'ਤੇ ਵਿਸ਼ਵਾਸ ਕੀਤਾ ਅਤੇ ਮੁੰਬਈ ਵਾਸੀਆਂ ਨਾਲ ਇਸ ਅਨੁਭਵ ਨੂੰ ਸਾਂਝਾ ਕਰਨ ਲਈ ਤੁਹਾਡਾ ਧੰਨਵਾਦ।''

 

ਦੱਸਣਯੋਗ ਹੈ ਕਿ ਕੁਝ ਦਿਨਾਂ ਤੋਂ ਮੁੰਬਈ 'ਚ ਮੈਟਰੋ ਯਾਰਡ ਦੇ ਨਿਰਮਾਣ ਲਈ ਆਰੇ ਵਨ 'ਚ 2700 ਤੋਂ ਜ਼ਿਆਦਾ ਰੁੱਖ ਵੱਡੇ ਜਾਣ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਹੈ। ਇਸ ਪ੍ਰੋਟੈਸਟ 'ਚ ਅਦਾਕਾਰਾ ਸ਼ਰਧਾ ਕਪੂਰ ਵੀ ਸ਼ਾਮਲ ਹੋਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News