ਪਾਰਟੀ ਦੌਰਾਨ ਸ਼ਿਲਪਾ ਸ਼ੈੱਟੀ ਨੇ ਤੋੜ੍ਹੀਆਂ ਪਲੇਟਾਂ, ਵੀਡੀਓ ਵਾਇਰਲ

9/18/2019 3:29:52 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਸਭ ਤੋਂ ਫਿੱਟ ਤੇ ਖੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਅਕਸਰ ਆਪਣੇ ਫੈਨਜ਼ ਅਤੇ ਫਿਟਨੈੱਸ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ ਪਰ ਇਸ ਵਾਰ ਉਨ੍ਹਾਂ ਦੇ ਚਰਚਾ ਦੀ ਵਜ੍ਹਾ ਕੋਈ ਹੋਰ ਹੀ ਹੈ। ਇਸ ਵਾਰ ਸ਼ਿਲਪਾ ਸ਼ੈੱਟੀ ਆਪਣੀ ਇਕ ਨਵੀਂ ਵੀਡੀਓ ਕਰਕੇ ਟਰੋਲ ਹੋ ਗਈ ਹੈ। ਦੱਸ ਦੇਈਏ ਕਿ ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਸ਼ਿਲਪਾ ਪਲੇਟਾਂ ’ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ ‘ਚ ਲਿਖਿਆ,‘‘ਧੋਣ ਤੋਂ ਬਚਾਉਣ ਲਈ ਪਲੇਟਾਂ ਤੋੜ੍ਹੀਆਂ, ਪਾਰਟੀ ‘ਚ ਖੂਬ ਮਜ਼ਾ ਕੀਤਾ,ਬਹੁਤ ਸਾਰਾ ਖਾਣਾ ਖਾਦਾ ਅਤੇ ਖੂਬ ਹੱਸੀ ਮਜ਼ਾਕ ਕੀਤਾ। ਇਸ ਪਰਫੈਕਟ ਨਾਇਟ ‘ਚ ਖੂਬ ਮਜ਼ਾ ਕੀਤਾ। ਪਲੇਟਾਂ ਨੂੰ ਚਕਨਾਚੂਰ ਕਰਦੇ ਹੋਏ ਨੈਗਾਟੀਵਿਟੀ ਨੂੰ ਦੂਰ ਕਰਨਾ ਇਕ ਗ੍ਰੇਟ concept ਹੈ।’’

 
 
 
 
 
 
 
 
 
 
 
 
 
 

Break a plate.. saves washing up😅😂🤣Had soooo much fun tonight @opadubai , Thankyou my dearest @shirinmorani @oudaysingh. Soooo many laughs ,great energy , company and food . A Perfect night .Shattering all the negativity with the shattering of plates and dancing such a great concept .. to many more happy nights , Cheers, #Opa!! #gratitude #frienda #fabnight #dubaidiaries #foodie #love #opa #platebreaking #goodvibes #positivity

A post shared by Shilpa Shetty Kundra (@theshilpashetty) on Sep 17, 2019 at 12:47pm PDT


ਇਸੀ ਦੇ ਚਲਦੇ ਸ਼ਿਲਪਾ ਨੂੰ ਟਰੋਲਰਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਟਰੋਲਰਜ਼ ਉਨ੍ਹਾਂ ਨੂੰ ਪਲੇਟਾਂ ਬਚਾਉਣ ਦੀ ਸਲਾਹ ਦੇ ਰਹੇ ਹਨ। ਇਕ ਟਰੋਲਰ ਨੇ ਲਿਖਿਆ : ਸਾਰੇ ਲੋਕ ਇਕ ਪਾਸੇ ਜਿਥੇ ਪਲੇਟਾਂ ਨੂੰ ਬਚਾ ਰਹੇ ਹਨ ,ਦੂਜੇ ਪਾਸੇ  ਇਨ੍ਹਾਂ ਸਟਾਰਸ ਨੂੰ ਦੇਖੋ । ਇਸ ਦੇ ਨਾਲ ਹੀ ਦੂਜੇ ਟਰੋਲਰ ਨੇ ਲਿਖਿਆ – ਪੈਸਾ ਬਹੁਤ ਹੈ ਨਾ ਤੁਹਾਡੇ ਵਰਗੇ ਵਡੇ ਸਟਾਰਾਂ ਦੇ  ਲਈ ਪਲੇਟਾਂ ਤੋੜ੍ਹਨਾ ਕੋਈ ਵੱਡੀ ਗੱਲ ਨਹੀਂ ਹੈ । ਇਸ ਦੇ ਨਾਲ ਹੀ ਤੀਜੇ ਟਰੋਲਰ ਨੇ ਲਿਖਿਆ : ਤੁਹਾਨੂੰ ਲੋਕਾਂ ਨੂੰ ਅੰਦਾਜ਼ਾ ਨਹੀਂ ਹੈ ਕਿ ਤੁਸੀਂ ਕਿੰਨਾ ਨੁਕਸਾਨ ਕਰ ਰਹੇ ਹੋ , ਕੁਝ ਚੰਗਾ ਕਰੋ। ਪਾਰਟੀ ’ਚ ਇਹ ਸਭ ਬਹੁਤ ਚੀਪ ਲੱਗਦਾ ਹੈ।
PunjabKesari
ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ ਦੁਬਈ ਦੇ ਇਕ ਰੈਸਟੋਰੈਂਟ ਦਾ ਹੈ। ਇੱਥੇ ਗ੍ਰੀਕ ਸਭਿਅਤਾ ਅਨੁਸਾਰ ਪਲੇਟਾਂ ਤੋੜ੍ਹਕੇ ਉਨ੍ਹਾਂ ’ਤੇ ਡਾਂਸ ਕੀਤਾ ਜਾਂਦਾ ਹੈ। ਇਸ ਪਾਰਟੀ ’ਚ ਸ਼ਿਲਪਾ ਨਾਲ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਵੀ ਸ਼ਾਮਿਲ ਸਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News