ਮੌਨੀ ਰਾਏ ਨਾਲ ਹੋਇਆ ਵੱਡਾ ਹਾਦਸਾ, ਮੁੰਬਈ ਮੈਟਰੋ ''ਤੇ ਲਾਏ ਦੋਸ਼

9/18/2019 3:39:24 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਤੇ ਟੀ. ਵੀ. ਅਦਾਕਾਰਾ ਮੌਨੀ ਰਾਏ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ ਹੋਏ ਬਾਲ-ਬਾਲ ਬਚੀ ਹੈ। ਮੌਨੀ ਰਾਏ ਨੇ ਆਪਣੇ ਨਾਲ ਹੋਏ ਹਾਦਸੇ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਸਮਝ ਜਾਵੋਗੇ ਕਿ ਇਸ ਨਾਲ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਸੀ। ਦੱਸ ਦਈਏ ਕਿ ਜੁਹੂ ਸਿਗਨਲ 'ਤੇ ਇਕ ਵੱਡਾ ਪੱਥਰ ਮੌਨੀ ਰਾਏ ਦੀ ਕਾਰ 'ਤੇ ਡਿੱਗਾ, ਜਿਸ ਨਾਲ ਕਾਰ ਦਾ ਸਨ-ਰੂਫ ਟੁੱਟ ਗਿਆ। ਮੌਨੀ ਰਾਏ ਨੇ ਮੁੰਬਈ ਮੈਟਰੋ 'ਤੇ ਗੈਰ ਜਿੰਮੇਦਾਰਾਨਾ ਤਰੀਕੇ ਨਾਲ ਕੰਮ ਕਰਨ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਮੌਨੀ ਰਾਏ ਨੇ ਸੁਝਾਅ ਮੰਗਿਆ ਹੈ ਕਿ ਉਹ ਇਸ 'ਚ ਕੀ ਕਰ ਸਕਦੀ ਹੈ?
 

ਦੱਸਣਯੋਗ ਹੈ ਕਿ ਮੌਨੀ ਰਾਏ ਆਪਣੇ ਨਾਲ ਹੋਏ ਹਾਦਸੇ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ, ''ਕੰਮ 'ਤੇ ਜਾਂਦੇ ਹੋਏ ਜੁਹੂ ਸਿਗਨਲ 'ਤੇ ਮੇਰੀ ਕਾਰ 'ਤੇ 11ਵੀਂ ਮੰਜਿਲ ਤੋਂ ਵੱਡਾ ਪੱਥਰ ਡਿੱਗਿਆ। ਸੋਚੋ ਜੇਕਰ ਕੋਈ ਸੜਕ ਪਾਰ ਕਰ ਰਿਹਾ ਹੁੰਦਾ ਤਾਂ ਉਸ ਦਾ ਕੀ ਹੁੰਦਾ। ਕਿਸੇ ਕੋਲ ਕੋਈ ਸੁਝਾਅ ਹੈ ਕਿ ਸਾਨੂੰ ਮੁੰਬਈ ਮੈਟਰੋ ਦੀ ਇਸ ਲਾਪਰਵਾਹੀ ਲਈ ਕੀ ਕਰਨਾ ਚਾਹੀਦਾ?



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News