ਹਾਰਰ ਫਿਲਮਾਂ ਦੇ ਡਾਇਰੈਕਟਰ ਸ਼ਿਆਮ ਰਾਮਸੇ ਦਾ ਦਿਹਾਂਤ

9/18/2019 4:09:01 PM

ਜਲੰਧਰ (ਬਿਊਰੋ) — 'ਪੁਰਾਣੀ ਹਵੇਲੀ' ਅਤੇ 'ਤਹਿਖਾਨਾ' ਵਰਗੀਆਂ ਡਰਾਉਣੀਆਂ ਫਿਲਮਾਂ ਲਈ ਜਾਣੇ ਜਾਂਦੇ 7 ਰਾਮਸੇ ਭਰਾਵਾਂ 'ਚੋਂ ਇਕ ਸ਼ਿਆਮ ਰਾਮਸੇ ਦਾ ਅੱਜ ਮੁੰਬਈ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ। 67 ਸਾਲ ਦੇ ਸ਼ਿਆਮ ਰਾਮਸੇ ਨੂੰ ਨਿਮੋਨੀਆ ਦੀ ਬੀਮਾਰੀ ਸੀ। ਸ਼ਿਆਮ ਰਾਮਸੇ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਸਿਹਤ ਠੀਕ ਨਾ ਹੋਣ ਕਾਰਨ ਅੱਜ ਸਵੇਰੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਸ਼ਿਆਮ ਰਾਮਸੇ ਦੀ ਸਵੇਰੇ 5 ਵਜੇ ਮੁੰਬਈ ਦੇ ਇਕ ਹਸਪਤਾਲ 'ਚ ਮੌਤ ਹੋ ਗਈ।

Image result for Shyam Ramsay
ਦੱਸਿਆ ਗਿਆ ਹੈ ਕਿ ਸ਼ਿਆਮ ਰਾਮਸੇ ਨੂੰ ਛਾਤੀ 'ਚ ਕਾਫੀ ਤਕਲੀਫ ਹੋਣ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਹਾਰਰ ਫਿਲਮਾਂ ਦਾ ਬਾਲੀਵੁੱਡ 'ਚ ਰੁਝਾਨ ਸ਼ੁਰੂ ਕਰਨ ਪਿੱਛੇ ਸ਼ਿਆਮ ਰਾਮਸੇ ਦਾ ਹੀ ਨਾਂ ਮੰਨਿਆ ਜਾਂਦਾ ਹੈ। ਸਾਲ 1970 ਤੋਂ 1980 ਦੇ ਵਿਚਕਾਰ ਰਾਮਸੇ ਬ੍ਰਦਰਜ਼ ਨੇ ਦਰਜਨਾਂ ਡਰਾਉਣੀਆਂ ਫਿਲਮਾਂ ਬਣਾਈਆਂ ਸਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ।

PunjabKesari

ਰਾਮਸੇ ਬ੍ਰਦਰਜ਼ ਸੁਪਰਹਿੱਟ ਫਿਲਮਾਂ 'ਚ ਦਰਜਨਾਂ ਫਿਲਮਾਂ ਦੀ ਸੂਚੀ ਹੈ, ਜਿਸ 'ਚ 'ਵੀਰਾਨਾ', 'ਪੁਰਾਣਾ ਮੰਦਰ', 'ਪੁਰਾਣੀ ਹਵੇਲੀ', 'ਧੂੰਦ', 'ਦੋ ਗਜ਼ ਜ਼ਮੀਨ' ਹੈ। ਇਹ ਸਾਰੀਆਂ ਫਿਲਮਾਂ ਰਾਮਸੇ ਬ੍ਰਦਰਜ਼ ਨੇ ਬਹੁਤ ਘੱਟ ਬਜਟ 'ਚ ਬਣਾਈਆਂ ਸਨ। ਬਾਲੀਵੁੱਡ ਗਲਿਆਰਿਆਂ 'ਚ ਸ਼ਿਆਮ ਰਾਮਸੇ ਦੀ ਮੌਤ ਨਾਲ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News