ਹਿਮੇਸ਼ ਰੇਸ਼ਮੀਆ ਤੋਂ ਬਾਅਦ ਰਾਨੂ ਮੰਡਲ ’ਤੇ ਮਿਹਰਬਾਨ ਹੋਇਆ ਇਹ ਮਸ਼ਹੂਰ ਸਿੰਗਰ

9/18/2019 4:49:20 PM

ਮੁੰਬਈ(ਬਿਊਰੋ)- ਰਾਨੂ ਮੰਡਲ ਆਪਣੇ ਇਕ ਵਾਇਰਲ ਵੀਡੀਓ ਦੀ ਬਦੌਲਤ ਪੂਰੇ ਦੇਸ਼ ’ਚ ਮਸ਼ਹੂਰ ਹੋ ਗਈ ਹੈ। ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਗੀਤ ਦਾ ਮੌਕਾ ਦਿੱਤਾ ਅਤੇ ਹੁਣ ਉਹ ਸਟਾਰ ਬਣ ਚੁਕੀ ਹੈ। ਪਿਛਲੇ ਦਿਨੀਂ ਹੀ ਰਾਨੂ ਦਾ ਪਹਿਲਾ ਗੀਤ ‘ਤੇਰੀ ਮੇਰੀ ਕਹਾਣੀ’ ਰਿਲੀਜ਼ ਹੋਇਆ। ਲਾਂਚਿੰਗ ਦੌਰਾਨ ਹਿਮੇਸ਼ ਰੇਸ਼ਮੀਆ ਨੇ ਇਕ ਪ੍ਰੈੱਸ ਕਾਂਫਰੈਂਸ ਰੱਖੀ ਸੀ। ਰਾਨੂ ਨੇ ਇੱਥੇ ਮੀਡਿਆ ਦੇ ਸਾਰੇ ਸਵਾਲਾਂ ਦੇ ਜਵਾਬ ਬਹੁਤ ਆਤਮਵਿਸ਼ਵਾਸ ਨਾਲ ਦਿੱਤਾ।
PunjabKesari
ਰਾਨੂ ਮੰਡਲ ਨੂੰ ਲੈ ਕੇ ਹੁਣ ਮਸ਼ਹੂਰ ਸਿੰਗਰ ਕੁਮਾਰ ਸਾਨੂ ਦਾ ਵੀ ਬਿਆਨ ਆਇਆ ਹੈ। ਕੁਮਾਰ ਸਾਨੂ ਦਾ ਕਹਿਣਾ ਹੈ ਕਿ ਜੇਕਰ ਕੋਈ ਵਧੀਆ ਆਫਰ ਮਿਲਦਾ ਹੈ ਤਾਂ ਉਹ ਰਾਨੂ ਮੰਡਲ ਨਾਲ ਗੀਤ ਗਾਉਣ ਲਈ ਤਿਆਰ ਹੈ। ਗੱਲਬਾਤ ਦੌਰਾਨ ਕੁਮਾਰ ਸਾਨੂ ਨੇ ਕਿਹਾ,‘‘ਅਸੀਂ ਖੁਸ਼ ਹਾਂ ਜੇਕਰ ਨਵੇਂ ਸਿੰਗਰ ਆਉਂਦੇ ਹਨ। ਜੇਕਰ ਉਹ ਵਧੀਆ ਕੰਮ ਕਰਦੀ ਹੈ ਤਾਂ ਉਨ੍ਹਾਂ ਨੂੰ ਪਛਾਣਿਆ ਜਾਣਾ ਚਾਹੀਦਾ ਹੈ। ਜੇਕਰ ਮੈਨੂੰ ਆਫਰ ਮਿਲਦਾ ਹੈ ਤਾਂ ਮੈਂ ਜ਼ਰੂਰ ਉਨ੍ਹਾਂ ਨਾਲ ਗੀਤ ਗਾਣਾ ਚਾਹਾਂਗਾ।’’
PunjabKesari
ਕੁਮਾਰ ਸਾਨੂ ਕਹਿੰਦੇ ਹਨ,‘‘ਮੈਂ ਸੁਣਿਆ ਹੈ ਕਿ ਰਾਨੂ ਮਡੰਲ ਨੇ ਹਿਮੇਸ਼ ਨਾਲ ਗੀਤ ਗਾਇਆ ਹੈ ਪਰ ਅਜੇ ਤੱਕ ਗੀਤ ਨਹੀਂ ਸੁਣਿਆ ਹੈ। ਦੇਖਦੇ ਹਾਂ ਉਹ ਆਉਣ ਵਾਲੇ ਦਿਨਾਂ ’ਚ ਕਿਵੇਂ ਦਾ ਪਰਫਾਰਮ ਕਰਦੀ ਹੈ। ਟੈਕਨੋਲਾਜੀ  ਦੇ ਸਮੇਂ ’ਚ ਨਾਨ-ਸਿੰਗਰਸ ਵੀ ਚੰਗੇ ਸਿੰਗਰਸ ਨਾਲ ਪਰਫਾਰਮਰ ਬਣ ਗਏ ਹਨ। ਟੈਕਨੋਲਾਜੀ ਨੇ ਮਿਊਜ਼ੀਕਲ ਸੀਨ ਬਦਲ ਦਿੱਤਾ ਹੈ।’’
PunjabKesari
ਦੱਸ ਦੇਈਏ ਕਿ ਹਿਮੇਸ਼ ਰੇਸ਼ਮੀਆ ਨੇ ਰਾਨੂ ਮੰਡਲ ਨੂੰ ਆਪਣੀ ਨਵੀਂ ਫਿਲਮ ‘ਹੈਪੀ ਹਾਰਡੀ ਐਂਡ ਹੀਰ’ ’ਚ ਗੀਤ ਗਾਉਣ ਦਾ ਮੌਕਾ ਦਿੱਤਾ। ਹੁਣ ਰਾਨੂ ਮੰਡਲ ਦੇ ਦੂਜੇ ਗੀਤ ‘ਆਦਤ’ ਦੀ ਮੇਕਿੰਗ ਵੀਡੀਓ ਵੀ ਸਾਹਮਣੇ ਆ ਗਈ ਹੈ। ਗੀਤ ਦੇ ਰਿਲੀਜ਼ ਤੋਂ ਪਹਿਲਾਂ ਹਿਮੇਸ਼ ਨੇ ਇਸ ਦਾ ਮੇਕਿੰਗ ਵੀਡੀਓ ਸ਼ੇਅਰ ਕੀਤਾ ਹੈ। ਜਿਸ ’ਚ ਰਾਨੂ ਮੰਡਲ ਗਾਉਂਦੀ ਨਜ਼ਰ ਆ ਰਹੀ ਹੈ ਅਤੇ ਹਿਮੇਸ਼ ਰੇਸ਼ਮੀਆ ਉਨ੍ਹਾਂ ਨੂੰ ਗਾਇਡ ਕਰਦੇ ਦਿਖਾਈ ਦੇ ਰਹੇ ਹਨ। ਹੁਣ ਤੱਕ ਇਸ ਮੇਕਿੰਗ ਵੀਡੀਓ ਨੂੰ ਕਈ ਲੋਕਾਂ ਵੱਲੋਂ ਦੇਖਿਆ ਜਾ ਚੁਕਿਆ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News