ਅਮਿਤਾਭ ਬੱਚਨ ਦੀ ਅੱਖ ''ਚ ਹੋਈ ਪ੍ਰੇਸ਼ਾਨੀ, ਲਿਖੀ ਭਾਵੁਕ ਪੋਸਟ

1/14/2020 1:27:18 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਦੀ ਸਿਹਤ ਬੀਤੇ ਕਾਫੀ ਸਮੇਂ ਤੋਂ ਸੁਸਤ ਚੱਲ ਰਹੀ ਹੈ। ਕੁਝ ਸਮੇਂ ਪਹਿਲਾ ਅਮਿਤਾਭ ਬੱਚਨ ਹਸਪਤਾਲ 'ਚ ਵੀ ਭਰਤੀ ਹੋਏ ਸਨ। ਹੁਣ ਅਮਿਤਾਭ ਬੱਚਨ ਨੂੰ ਅੱਖ 'ਚ ਪ੍ਰੇਸ਼ਾਨੀ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ।

ਪੋਸਟ 'ਚ ਅਮਿਤਾਭ ਬੱਚਨ ਨੇ ਲਿਖਿਆ ਇਹ
ਅਮਿਤਾਭ ਬੱਚਨ ਨੇ ਪੋਸਟ ਸ਼ੇਅਰ ਕਰਕੇ ਲਿਖਿਆ ਹੈ, ''ਸੱਜੀ ਅੱਖ ਫੜਕਨ ਲੱਗੀ, ਸੁਣਿਆ ਸੀ ਬਚਪਨ 'ਚ ਅਸ਼ੁੱਭ ਹੁੰਦਾ ਹੈ। ਗਏ ਦਿਖਾਉਣ ਡਾਕਟਰ ਨੂੰ ਤਾਂ ਨਿਕਲਿਆ ਇਹ ਇਕ ਕਾਲਾ ਧੱਬਾ ਅੱਖ ਦੇ ਅੰਦਰ। ਡਾਕਟਰ ਬੋਲਿਆ ਕੁਝ ਨਹੀਂ ਹੈ, ਉਮਰ ਦੀ ਵਜ੍ਹਾ ਕਰਕੇ ਸਫੈਦ ਹਿੱਸਾ ਅੱਖ ਦਾ ਉਹ ਘਿਸ ਚੁੱਕਾ ਹੈ। ਜਿਵੇਂ ਬਚਪਨ 'ਚ ਮਾਂ ਆਪਣੇ ਪੱਲੂ ਨੂੰ ਗੋਲ ਬਣਾ ਕੇ, ਫੂਕ ਮਾਰ ਕੇ ਅੱਖ 'ਚ ਲਾਉਂਦੇ ਸਨ, ਉਂਝ ਕਰੋ, ਸਭ ਕੁਝ ਠੀਕ ਹੋ ਜਾਵੇਗਾ। ਮਾਂ ਤਾਂ ਹੈ ਨਹੀਂ ਹੁਣ, ਬਿਜਲੀ ਨਾਲ ਰੁਮਾਲ ਨੂੰ ਗਰਮ ਕਰਕੇ ਲਗਾ ਲਿਆ ਹੈ ਪਰ ਗੱਲ ਕੁਝ ਨਹੀਂ। ਮਾਂ ਦਾ ਪੱਲੂ, ਮਾਂ ਦਾ ਪੱਲੂ ਹੀ ਹੁੰਦਾ ਹੈ।''


ਦੱਸ ਦਈਏ ਕਿ ਇਸ ਪੋਸਟ ਤੋਂ ਸਾਫ ਹੁੰਦਾ ਹੈ ਕਿ ਅਮਿਤਾਭ ਬੱਚਨ ਆਪਣੀ ਮਾਂ ਤੇਜੀ ਬੱਚਨ ਨੂੰ ਯਾਦ ਕਰ ਰਹੇ ਹਨ। ਹਾਲ ਹੀ 'ਚ ਅਮਿਤਾਭ ਬੱਚਨ ਨੇ ਇਕ ਵੀਡੀਓ ਸ਼ੇਅਰ ਕਰਕੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਸੀ। ਉਨ੍ਹਾਂ ਨੇ ਲਿਖਿਆ, ''ਅਜਿਹੇ ਪਲ...ਹਮੇਸ਼ਾ ਪਿਆਰੇ ਹੁੰਦੇ ਹਨ ਤੇ ਜਿਊਂਦੇ ਹਨ।'' ਸ਼ੇਅਰ ਕੀਤਾ ਗਿਆ ਇਹ ਵੀਡੀਓ 1 ਮਿੰਟ 4 ਸੈਕਿੰਡ ਦਾ ਹੈ। ਇਸ ਛੋਟੇ ਜਿਹੇ ਵੀਡੀਓ 'ਚ ਅਮਿਤਾਭ ਨਾਲ ਹਰਿਵੰਸ਼ ਰਾਏ ਬੱਚਨ ਤੇ ਉਸ ਦੇ ਪੂਰੇ ਪਰਿਵਾਰ ਦਾ ਮਸਖਰਾਪਨ ਦੇਖਣਾ ਮਜ਼ੇਦਾਰ ਹੈ। ਵੀਡੀਓ 'ਚ ਅਮਿਤਾਭ ਤੇ ਜਯਾ ਬੱਚਨ, ਹਰਿਵੰਸ਼ ਰਾਏ ਬੱਚਨ ਨਾਲ ਮਜ਼ੇਦਾਰ ਸਵਾਲ-ਜਵਾਬ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਉਹ ਆਪਣੇ ਪਿਤਾ ਹਰਿਵੰਸ਼ ਰਾਏ ਬੱਚਨ, ਮਾਂ ਤੇਜੀ ਬੱਚਨ, ਪਤਨੀ ਜਯਾ ਬੱਚਨ ਤੋਂ ਇਲਾਵਾ ਇਕ ਹੋਰ ਸ਼ਖਸ ਨਾਲ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਹਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News