‘ਜਲ ਸੰਕਟ’ ਵਰਗੀ ਵੱਡੀ ਸਮੱਸਿਆ ’ਤੇ ਬੋਲੇ ਅਮਿਤਾਭ ਬੱਚਨ

8/28/2019 11:04:47 AM

ਮੁੰਬਈ(ਬਿਊਰੋ)- ਗਲੋਬਲ ਵਾਰਮਿੰਗ ਦੇ ਨਾਲ ਹੀ ਨਾਲ ਪਾਣੀ ਦੀ ਸਮੱਸਿਆ ਵੀ ਭਾਰਤ ਲਈ ਆਉਣ ਵਾਲੇ ਸਾਲਾਂ ਵਿਚ ਇਕ ਵੱਡੀ ਚੁਣੌਤੀ ਹੋਣ ਜਾ ਰਹੀ ਹੈ। ਨੀਤੀ ਕਮਿਸ਼ਨ ਦੀ ਇਕ ਰਿਪੋਰਟ ਮੁਤਾਬਕ, ਭਾਰਤ ਦੇ 21 ਸ਼ਹਿਰਾਂ ਵਿਚ 2020 ਤੱਕ ਗਰਾਊਂਡ ਵਾਟਰ ਖਤਮ ਹੋ ਜਾਵੇਗਾ। ਹਾਲ ਹੀ ਵਿਚ ਪਾਣੀ ਦੇ ਸੰਕਟ ਨੂੰ ਦੇਖਦੇ ਹੋਏ ਐਕਟਰ ਅਮਿਤਾਭ ਬੱਚਨ ਇਕ ਕੈਂਪੇਨ ਵਿਚ ਸ਼ਾਮਲ ਹੋਏ। ਇਸ ਕੈਂਪੇਨ ਵਿਚ ਅਮਿਤਾਭ ਬੱਚਨ ਨੇ ਪਾਣੀ ਦੀ ਮਹੱਤਤਾ ’ਤੇ ਗੱਲ ਕੀਤੀ।  ਉਨ੍ਹਾਂ ਨੇ ਕਿਹਾ ਕਿ ਪਾਣੀ ਹੈ ਤਾਂ ਕੱਲ ਹੈ। ਅਮਿਤਾਭ ਨੇ ਕਿਹਾ ਕਿ ਪਾਣੀ ਬਚਾਉਣਾ ਕਿਸੇ ਸਰਕਾਰ ਜਾਂ ਸੰਗਠਨ ਦਾ ਨਹੀਂ ਸਗੋਂ ਹਰ ਇਨਸਾਨ ਦੀ ਜ਼ਿੰਮੇਦਾਰੀ ਹੈ।

 
 
 
 
 
 
 
 
 
 
 
 
 
 

Colourful at work .. too much colour happening .. the blues first and now the reds and ‘santara’🤣🤣

A post shared by Amitabh Bachchan (@amitabhbachchan) on Aug 16, 2019 at 11:29pm PDT


ਅਮਿਤਾਭ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਇਸ ਜਾਣਕਾਰੀ ਨੂੰ ਲੋਕਾਂ ਨਾਲ ਸ਼ੇਅਰ ਕੀਤਾ ਜਾਵੇ , ਆਪਣੇ ਬੱਚਿਆਂ ਨਾਲ ਗੱਲ ਕੀਤੀ ਜਾਵੇ, ਉਨ੍ਹਾਂ ਨੂੰ ਦੱਸਿਆ ਜਾਵੇ ਕਿ ਅੱਗੇ ਆਉਣ ਵਾਲੇ ਸਾਲਾਂ ਵਿਚ ਸਾਨੂੰ ਕਿਵੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਹੌਲੀ-ਹੌਲੀ ਇਕ ਅਜਿਹੇ ਕਲਚਰ ਦੀ ਸ਼ੁਰੂਆਤ ਕੀਤੀ ਜਾਵੇ, ਜਿਸ ਦੇ ਨਾਲ ਲੋਕ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦੇਣ। ਪਾਣੀ ਦੀ ਕਮੀ ਇਕ ਗੰਭੀਰ ਸਮੱਸਿਆ ਹੈ। ਇਹ ਇਕ ਅਜਿਹੀ ਤਰਾਸਦੀ ਹੈ, ਜੋ ਸਾਡੇ ਜੀਵਨ ’ਚ ਸ਼ੁਰੂ ਹੋ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News