ਐਸ਼ਵਰਿਆ ''ਤੇ ਟਿੱਪਣੀ ਕਰਕੇ ਬੁਰਾ ਫਸਿਆ ਸ਼ਖਸ, ਅਮਿਤਾਭ ਨੇ ਪਾਈ ਰੱਜ ਕੇ ਝਾੜ

4/14/2020 11:46:39 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਸਿਤਾਰਿਆਂ ਦਾ ਟਰੋਲ ਹੋਣਾ ਕੋਈ ਨਵੀ ਗੱਲ ਨਹੀਂ ਹੈ। ਕੁਝ ਸਿਤਾਰੇ ਇਨ੍ਹਾਂ ਟਰੋਲਸ ਨੂੰ ਮੂੰਹਤੋੜ ਜਵਾਬ ਦਿੰਦੇ ਹਨ ਅਤੇ ਕੁਝ ਇਨ੍ਹਾਂ ਦੇ ਮੂੰਹ ਲੱਗਣਾ ਸਹੀ ਨਹੀਂ ਸਮਝਦੇ। ਫਿਲਮ ਅਭਿਨੇਤਾ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਸਰਗਰਮ ਰਹਿਣ ਵਾਲਿਆਂ ਸਿਤਾਰਿਆਂ ਵਿਚੋਂ ਇਕ ਹਨ। ਹਾਲ ਹੀ ਵਿਚ ਉਨ੍ਹਾਂ ਨੇ ਵਿਸਾਖੀ ਦੇ ਖਾਸ ਮੌਕੇ 'ਤੇ ਫੈਨਜ਼ ਨੂੰ ਵਧਾਈ ਦਿੱਤੀ ਸੀ ਪਰ ਇਥੇ ਇਕ ਯੂਜ਼ਰ ਨੇ ਉਨ੍ਹਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਅਮਿਤਾਭ ਨੇ ਉਸ ਨੂੰ ਅਜਿਹਾ ਜਵਾਬ ਦਿੱਤਾ ਕਿ ਉਹ ਇਕ ਵਾਰ 'ਚ ਹੀ ਲਾਇਨ 'ਤੇ ਆ ਗਿਆ।

ਵਿਸਾਖੀ ਮੌਕੇ ਅਮਿਤਾਭ ਬੱਚਨ ਨੇ ਆਪਣੀ ਫਿਲਮ 'ਸੁਹਾਗ' ਦੇ ਗੀਤ 'ਤੇਰੀ ਰੱਬ ਨੇ ਬਨਾ ਦੀ ਜੋੜੀ' ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ, ਜਿਸ ਵਿਚ ਉਹ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਬਿੱਗ ਬੀ ਨੇ ਲਿਖਿਆ, ''ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਲੇ ਬਾਰਮ ਬਾਰ ਵਧਾਈ। ਇਹ ਦਿਨ ਹਰ ਇਕ ਲਈ ਖੁਸ਼ੀਆਂ ਭਰਿਆ ਹੋਵੇ, ਸਾਡੀ ਸਾਰਿਆਂ ਦੀ ਇਹੀ ਪ੍ਰਾਥਨਾ ਹੈ। ਇਸ ਤਿਉਹਾਰ ਨੂੰ ਆਪਣੇ-ਆਪਣੇ ਘਰਾਂ ਵਿਚ ਖੁਸ਼ੀ ਨਾਲ ਮਨਾਓ।''    
PunjabKesari
ਅਮਿਤਾਭ ਬੱਚਨ ਦੀ ਇਸ ਪੋਸਟ 'ਤੇ ਅਕਸ਼ੈ ਸ਼ਰਮਾ ਨਾਂ ਦੇ ਇਕ ਟਰੋਲਰ ਨੇ ਪੁੱਛਿਆ, ''ਐਸ਼ਵਰਿਆ ਕਿਥੇ ਹੈ ਬੁੱਢੇ।'' ਜ਼ਿਆਦਾਤਰ ਅਮਿਤਾਭ ਟਰੋਲਰਸ ਨੂੰ ਜਵਾਬ ਦੇਣ ਤੋਂ ਬਚਦੇ ਹੀ ਹਨ ਪਰ ਇੱਥੇ ਉਨ੍ਹਾਂ ਨੂੰ ਜਵਾਬ ਦੇਣਾ ਜ਼ਰੂਰੀ ਲੱਗਾ। ਬਿੱਗ ਬੀ ਨੇ ਲਿਖਿਆ, ''ਉਹ ਉੱਥੇ ਹੈ, ਜਿੱਥੇ ਤੁਸੀਂ ਕਦੇ ਨਹੀਂ ਪਹੁੰਚ ਸਕੋਗੇ, ਬਾਪ ਰੇ ਬਾਪ''।ਇਸ ਤੋਂ ਬਾਅਦ ਉਸ ਵਿਅਕਤੀ ਨੇ ਜਵਾਬ ਦਿੰਦੇ ਹੋਏ ਕਿਹਾ, ''ਤੁਸੀਂ ਤਾਂ ਗੁੱਸਾ ਹੀ ਕਰ ਗਏ ਸਰ, ਇਨ੍ਹਾਂ ਵੀ ਕੋਈ ਨਾਰਾਜ਼ ਹੁੰਦਾ ਹੈ ਆਪਣੇ ਚਾਹੁਣ ਵਾਲਿਆਂ ਨਾਲ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News