''ਰਾਮਾਇਣ'' ''ਚ ਸਭ ਤੋਂ ਵੱਧ ਰੋਲ ਨਿਭਾਉਣ ਵਾਲਾ ਅਸਲਮ ਖਾਨ, ਕੰਮ ਨਾ ਮਿਲਣ ''ਤੇ ਪਿੰਡ ਇੰਝ ਕਰ ਰਿਹੈ ਗੁਜ਼ਾਰਾ

4/14/2020 12:49:39 PM

ਜਲੰਧਰ (ਵੈੱਬ ਡੈਸਕ) - ਰਾਮਾਨੰਦ ਸਾਗਰ ਵੱਲੋਂ ਬਣਾਈ ਗਈ 'ਰਾਮਾਇਣ' ਇਕ ਵਰ ਫਿਰ ਸਭ ਪਾਸੇ ਛਾ ਗਈ ਹੈ, ਇਸਦੇ ਨਾਲ ਹੀ ਲੋਕ ਉਨ੍ਹਾਂ ਸਿਤਾਰਿਆਂ ਨੂੰ ਲੱਭਣ ਲੱਗ ਗਏ ਹਨ, ਜਿਨ੍ਹਾਂ ਨੇ 'ਰਾਮਾਇਣ' ਵਿਚ ਵੱਖ-ਵੱਖ ਕਿਰਦਾਰ ਨਿਭਾਏ ਸਨ। ਇੰਨੀ ਦਿਨੀਂ ਜਿਸ ਅਦਾਕਾਰ 'ਤੇ ਸਭ ਤੋਂ ਜ਼ਿਆਦਾ ਮਿਮਸ ਬਣੇ ਹਨ, ਉਨ੍ਹਾਂ ਵਿਚੋਂ ਇਕ ਹੈ ਅਦਾਕਾਰ ਅਸਲਮ ਖਾਨ। ਹੈਰਾਨੀ ਦੀ ਗੱਲ ਹੈ ਕਿ ਜਿਹੜਾ ਅਸਲਮ ਖਾਨ ਕੰਮ ਨਾ ਮਿਲਣ ਕਰਕੇ ਇੰਡਸਟਰੀ ਛੱਡ ਕੇ ਆਪਣੇ ਪਿੰਡ ਵਾਪਿਸ ਚਲੇ ਗਏ ਸਨ, ਹੁਣ ਲੋਕ ਉਸਨੂੰ ਹੀ ਸਭ ਤੋਂ ਜ਼ਿਆਦਾ ਲੱਭ ਰਹੇ ਹਨ। ਅਸਲਮ ਖਾਨ ਨੇ 'ਰਾਮਾਇਣ' ਵਿਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਸਨ। ਕਦੇ ਉਹ 'ਰਾਮਾਇਣ' ਵਿਚ ਮੰਤਰੀ ਦੇ ਰੂਪ ਵਿਚ ਨਜ਼ਰ ਆਏ ਤੇ ਕਦੇ ਉਹ ਸਮੁੰਦਰ ਦੇ ਰੂਪ ਵਿਚ ਨਜ਼ਰ ਆਏ।

ਦੱਸਿਆ ਜਾਂਦਾ ਹੈ ਕਿ ਅਸਲਮ ਨੇ ਹੀ 'ਰਾਮਾਇਣ' ਵਿਚ ਸਭ ਤੋਂ ਵੱਧ ਕਿਰਦਾਰ ਨਿਭਾਏ ਸਨ। ਉੱਤਰ ਪ੍ਰਦੇਸ਼ ਦੇ ਝਾਂਸੀ ਦੇ ਰਹਿਣ ਵਾਲੇ ਅਸਲਮ ਨੇ ਹਾਲ ਵਿਚ ਇਕ ਇੰਟਰਵਿਊ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ, ''ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਲੋਕ ਅੱਜ ਵੀ ਮੈਨੂੰ ਇਨ੍ਹਾਂ ਯਾਦ ਕਰਦੇ ਹਨ। ਉਨ੍ਹਾਂ ਨੇ ਕਿਹਾ 'ਰਾਮਾਇਣ' ਵਿਚ ਆਉਣ ਤੋਂ ਪਹਿਲਾਂ ਮੈਂ ਅਕਾਊਂਟ ਦਾ ਕੰਮ ਕਰਦਾ ਸੀ ਅਤੇ ਅਦਾਕਾਰੀ ਦਾ ਸ਼ੋਂਕ ਮੈਨੂੰ ਇਸ ਪਾਸੇ ਲੈ ਆਇਆ ਪਰ 'ਰਾਮਾਇਣ' ਵਿਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੰਮ ਨਹੀਂ ਮਿਲਿਆ ਇਸ ਲਈ ਮੈਂ ਆਪਣੇ ਪਿੰਡ ਵਾਪਿਸ ਆ ਗਿਆ ਪਰ ਅੱਜ ਮੈਨੂੰ ਲੱਗ ਰਿਹਾ ਹੈ ਕਿ ਲੋਕ ਮੇਰੇ ਕੰਮ ਨੂੰ ਪਸੰਦ ਕਰ ਰਹੇ ਹਨ। ਇਹ ਹਰ ਵਾਰ ਨਹੀਂ ਹੁੰਦਾ ਕਿ ਜਿਸ ਤਰ੍ਹਾਂ ਤੁਸੀ ਚਾਹੋ, ਓਸੇ ਤਰ੍ਹਾਂ ਹੋਵੇ।'' 

ਦੱਸਣਯੋਗ ਹੈ ਇੰਨੀ ਦਿਨੀਂ ਦੁਨੀਆ ਭਰ ਵਿਚ 'ਕੋਰੋਨਾ ਵਾਇਰਸ' ਨਾਂ ਦੀ ਮਹਾਂਮਾਰੀ ਫੈਲੀ ਹੋਈ ਹੈ, ਜਿਸ ਕਾਰਨ ਹਰ ਸ਼ਹਿਰ ਨੂੰ 'ਲੌਕ ਡਾਊਨ' ਕੀਤਾ ਗਿਆ ਹੈ। ਇਸੇ ਵਜ੍ਹਾ ਕਰਕੇ ਸਾਰੀਆਂ ਫ਼ਿਲਮਾਂ ਅਤੇ ਟੀ.ਵੀ. ਸ਼ੋਅਜ਼ ਦੀ ਸ਼ੂਟਿੰਗ ਬੰਦ ਕੀਤੀ ਹੋਈ ਹੈ। ਜ਼ਿਆਦਾਤਰ ਟੀ.ਵੀ. ਦੇ ਸ਼ੋਅਜ਼ ਰਿਪੀਟ ਕੀਤੇ (ਸ਼ੁਰੂਆਤ ਤੋਂ ਦਿਖਾਏ ਜਾ) ਜਾ ਰਹੇ ਹਨ। ਇਸੇ ਕਰਕੇ ਕੁਝ ਪੁਰਾਣੇ ਸ਼ੋਅਜ਼ ਨੂੰ ਮੁੜ ਚਲਾਇਆ ਗਿਆ ਹੈ, ਜਿਸ ਵਿਚ 'ਰਾਮਾਇਣ', 'ਮਹਾਭਾਰਤ', 'ਸ਼ਕਤੀਮਾਨ' ਵਰਗੇ ਸ਼ੋਅਜ਼ ਸ਼ਾਮਿਲ ਹਨ।   



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News