ਕਪਿਲ ਦੇਵ ਦੀ ਧੀ ਰਣਵੀਰ ਸਿੰਘ ਨਾਲ ਕਰੇਗੀ ਇਸ ਫਿਲਮ ''ਚ ਕੰਮ
3/27/2019 9:04:26 AM

ਮੁੰਬਈ (ਬਿਊਰੋ) : ਜਲਦ ਹੀ ਰਣਵੀਰ ਸਿੰਘ ਫਿਲਮ '83' 'ਚ ਕ੍ਰਿਕਟ ਖਿਡਾਰੀ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦਈਏ ਕਿ ਰਣਵੀਰ ਦੀ ਆਖਰੀ ਰਿਲੀਜ਼ ਫਿਲਮ 'ਗੱਲੀ ਬੁਆਏ' ਨੇ ਕਾਮਯਾਬੀ 'ਚ ਚਾਰ ਚੰਨ ਲਾ ਦਿੱਤੇ ਹਨ। ਕਪਿਲ ਦੇਵ ਦੀ ਬਾਇਓਪਿਕ ਫਿਲਮ ਦਾ ਡਾਇਰੈਕਸ਼ਨ ਕਬੀਰ ਖਾਨ ਕਰ ਰਹੇ ਹਨ। ਹੁਣ ਫਿਲਮ ਨਾਲ ਜੁੜੀ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਖਬਰਾਂ ਹਨ ਕਿ ਸਾਬਕਾ ਕ੍ਰਿਕਟਰ ਕਪਿਲ ਦੇਵ ਦੀ ਧੀ ਅਮਿਆ ਦੇਵ ਇਸ ਫਿਲਮ ਨਾਲ ਬਾਲੀਵੁੱਡ ਦੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਹ ਫਿਲਮ 'ਚ ਐਕਟਿੰਗ ਨਹੀਂ ਸਗੋਂ ਫਿਲਮ ਦੀ ਡਾਇਰੈਕਸ਼ਨ 'ਚ ਹੱਥ ਅਜ਼ਮਾਏਗੀ। ਉਹ ਕਬੀਰ ਖਾਨ ਨੂੰ ਅਸਿਸਟ ਕਰੇਗੀ।
ਦੱਸਣਯੋਗ ਹੈ ਕਿ ਇਸ ਡੈਬਿਊ ਲਈ ਅਮਿਆ ਕਾਫੀ ਉਤਸ਼ਾਹਿਤ ਹੈ ਅਤੇ ਉਹ ਫਿਲਮ ਨਾਲ ਜੁੜੀਆਂ ਚੀਜ਼ਾਂ 'ਤੇ ਬਾਰੀਕੀ ਨਾਲ ਧਿਆਨ ਦੇ ਰਹੀ ਹੈ। ਦੱਸ ਦਈਏ ਕਿ ਇਹ ਫਿਲਮ ਅਗਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ 'ਚ ਰਣਵੀਰ ਨਾਲ ਐਮੀ ਵਿਰਕ, ਹਾਰਡੀ ਸੰਧੂ ਵਰਗੇ ਸਿਤਾਰੇ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
26 minutes ago
ਸੈਫ ਅਲੀ ਖਾਨ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ, ਹੱਥੋਂ ਨਿਕਲੀ ਪਟੌਦੀ ਪਰਿਵਾਰ ਦੀ 15000 ਕਰੋੜ ਜਾਇਦਾਦ
