ਫਿਲਮ ''ਸ਼ਮਸ਼ੇਰਾ'' ''ਚ ਡਬਲ ਰੋਲ ਕਰਦੇ ਨਜ਼ਰ ਆਉਣਗੇ ਰਣਬੀਰ ਕਪੂਰ

3/27/2019 9:07:27 AM

ਜਲੰਧਰ(ਬਿਊਰੋ)— ਪਿਛਲੇ ਸਾਲ 'ਸੰਜੂ' ਫਿਲਮ ਨਾਲ ਬਾਲੀਵੁੱਡ 'ਚ ਧਮਾਕਾ ਕਰਨ ਮਗਰੋਂ ਰਣਬੀਰ ਕਪੂਰ ਕੋਲ ਫਿਲਮਾਂ ਦੀ ਕੋਈ ਕਮੀ ਨਹੀਂ। ਹਾਲ ਹੀ 'ਚ ਰਣਬੀਰ ਨੇ 'ਬ੍ਰਹਮਾਸਤਰ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ 'ਚ ਰਣਬੀਰ ਇਕ ਸੁਪਰਹੀਰੋ ਦੇ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ ਇਸੇ ਸਾਲ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਬਾਅਦ ਹੁਣ ਰਣਬੀਰ ਕੋਲ 'ਸ਼ਮਸ਼ੇਰਾ' ਫਿਲਮ ਹੈ। ਇਸ ਬਾਰੇ ਮਿਲੀ ਜਾਣਕਾਰੀ ਮੁਤਾਬਕ ਰਣਬੀਰ ਫਿਲਮ 'ਚ ਡਬਲ ਰੋਲ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 'ਚ ਉਹ ਡਕੈਤ ਦਾ ਰੋਲ ਕਰ ਰਹੇ ਹਨ।

PunjabKesari
ਕੁਝ ਦਿਨ ਪਹਿਲਾਂ ਹੀ ਫਿਲਮ ਦਾ ਲੁੱਕ ਰਿਲੀਜ਼ ਕੀਤਾ ਗਿਆ ਸੀ ਜਿਸ ਨਾਲ ਰਣਬੀਰ ਦਾ ਹੁਲੀਆ ਵੀ ਸਾਹਮਣੇ ਆਇਆ ਸੀ। ਹੁਣ ਫਿਲਮ 'ਚ ਰਣਬੀਰ ਦੇ ਕਿਰਦਾਰ ਬਾਰੇ ਖੁਲਾਸਾ ਹੋਇਆ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਰਣਬੀਰ ਕਿਸੇ ਫਿਲਮ 'ਚ ਡਬਲ ਰੋਲ ਕਰ ਰਹੇ ਹਨ। 'ਸ਼ਮਸ਼ੇਰਾ' 'ਚ ਰਣਬੀਰ ਨਾਲ ਸੰਜੇ ਦੱਤ ਤੇ ਵਾਣੀ ਕਪੂਰ ਵੀ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ। ਇਸ 'ਚ ਸੰਜੇ ਦੱਤ ਦਾ ਰੋਲ ਨੈਗਟਿਵ ਰਹੇਗਾ। ਇਸ ਦੇ ਨਾਲ ਫਿਲਮ ਦੀ ਟੈਗਲਾਈਨ ਦਾ ਖੁਲਾਸਾ ਵੀ ਹੋਇਆ ਸੀ ਜੋ “ਕਰਮ ਸੇ ਡਕੈਤ, ਧਰਮ ਸੇ ਆਜ਼ਾਦ…ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News