ਦਿਲਚਸਪ ਹੈ ਆਸ਼ੂਤੋਸ਼-ਰੇਣੂਕਾ ਦੀ ਪਹਿਲੀ ਮੁਲਾਕਾਤ, ਸੈੱਟ ਤੋਂ ਸ਼ੁਰੂ ਹੋਈ ਲਵ ਸਟੋਰੀ

3/27/2019 1:06:03 PM

ਜਲੰਧਰ(ਬਿਊਰੋ)— ਅਦਾਕਾਰਾ ਰੇਣੂਕਾ ਸ਼ਹਾਣੇ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੀ ਹੈ। ਰੇਣੂਕਾ ਦਾ ਜਨਮ 27 ਮਾਰਚ 1965 ਨੂੰ ਮੁੰਬਈ 'ਚ ਹੋਇਆ ਸੀ। ਉਸ ਨੇ ਸਾਈਕੋਲਾਜੀ ਮੇਜਰ ਦੀ ਪੜਾਈ ਕੀਤੀ ਤੇ ਬਾਕੀ ਦੀ ਸਿੱਖਿਆ ਉਸ ਨੇ ਮੁੰਬਈ ਯੂਨੀਵਰਸਿਟੀ ਤੋਂ ਗ੍ਰਹਿਣ ਕੀਤੀ। ਉਸ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਉਸ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ।
PunjabKesari
ਰੇਣੂਕਾ ਸ਼ਹਾਣੇ ਨੇ ਸਾਲ 1989 'ਚ ਦੂਰਦਰਸ਼ਨ 'ਤੇ ਆਉਣ ਵਾਲੇ ਸੀਰੀਅਲ 'ਸਰਕਸ' ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਸਾਲ 1993 'ਚ ਉਹ 'ਸੁਰਭੀ' ਪ੍ਰੋਗਰਾਮ 'ਚ ਬਤੌਰ ਪ੍ਰਜੇਂਟਰ ਸਿਧਾਰਥ ਕਾਕ ਨਾਲ ਨਜ਼ਰ ਆਈ। ਇਸ ਪ੍ਰੋਗਰਾਮ 'ਚ ਉਸ ਨੇ ਆਪਣੀ ਮੁਸਕਾਨ ਨਾਲ ਲੋਕਾਂ ਦੇ ਦਿਲਾਂ 'ਚ ਇਕ ਖਾਸ ਪਛਾਣ ਬਣਾਈ।
PunjabKesari
ਉਸ ਸਮੇਂ ਇਹ ਸ਼ੋਅ ਸਭ ਤੋਂ ਜ਼ਿਆਦਾ ਟੀ. ਆਰ. ਪੀ. ਵਾਲਾ ਪ੍ਰੋਗਰਾਮ ਸੀ। ਸਾਲ 2009 'ਚ ਉਸ ਨੇ ਪਹਿਲੀ ਵਾਰ ਮਰਾਠੀ ਫਿਲਮ 'ਰੀਟਾ' ਨੂੰ ਡਾਇਰੈਕਟ ਕੀਤਾ। ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਰੇਣੂਕਾ ਨੇ ਕਹਾਣੀ ਦੇ ਪਾਤਰ 'ਰੀਟਾ' ਦੀ ਦੋਸਤ ਤੇ ਗਾਈਡ ਦੀ ਭੂਮਿਕਾ ਨਿਭਾਈ।
PunjabKesari
ਰੇਣੂਕਾ ਸਾਲ 1994 'ਚ ਆਈ ਫਿਲਮ ਸੁਪਰਹਿੱਟ ਫਿਲਮ 'ਹਮ ਆਪਕੇ ਹੈਂ ਕੌਣ' ਤੋਂ ਬਾਅਦ ਘਰ-ਘਰ 'ਚ ਮਸ਼ਹੂਰ ਹੋ ਗਈ। ਇਸ ਫਿਲਮ 'ਚ ਰੇਣੂਕਾ ਨੇ ਮਾਧੁਰੀ ਦੀਕਸ਼ਿਤ ਦੀ ਵੱਡੀ ਭੈਣ ਪੂਜਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਰੇਣੂਕਾ 'ਮਨੀ ਮਨੀ', 'ਮਾਸੂਮ', 'ਏਕ ਅਲੱਗ ਮੌਸਮ', 'ਦਿਲ ਨੇ ਜਿਸੇ ਅਪਨਾ ਕਹਾ', 'ਹਾਈਵੇ' ਵਰਗੀਆਂ ਕਈ ਹਿੰਦੀ, ਤਾਮਿਲ ਤੇ ਮਰਾਠੀ ਫਿਲਮਾਂ 'ਚ ਕੰਮ ਕੀਤਾ।
PunjabKesari
ਰੇਣੂਕਾ ਨੇ 2 ਮਈ 2011 ਨੂੰ ਬਾਲੀਵੁੱਡ ਐਕਟਰ ਆਸ਼ੁਤੋਸ਼ ਰਾਣਾ ਨਾਲ ਦੂਜਾ ਵਿਆਹ ਕਰਵਾ ਲਿਆ। ਦੋਵਾਂ ਦੀ ਮੁਲਾਕਾਤ ਡਾਇਰੈਕਟਰ ਹੰਸਲ ਮਹਿਤਾ ਦੀ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਹੋਈ ਸੀ। ਉਸ ਸਮੇਂ ਆਸ਼ੁਤੋਸ਼ ਤਾਂ ਰੇਣੂਕਾ ਦੇ ਕੰਮ ਬਾਰੇ ਜਾਣਦੇ ਸਨ ਪਰ ਰੇਣੂਕਾ ਉਸ ਤੋਂ ਅਣਜਾਨ ਸੀ।
PunjabKesari
ਰੇਣੂਕਾ ਪਹਿਲਾਂ ਤੋਂ ਵਿਆਹੁਤਾ ਸੀ ਪਰ ਬਹੁਤ ਘੱਟ ਸਮੇਂ 'ਚ ਹੀ ਉਸ ਦਾ ਵਿਆਹ ਟੁੱਟ ਗਿਆ ਸੀ। ਦੱਸ ਦੇਈਏ ਕਿ ਉਮਰ 'ਚ ਰੇਣੂਕਾ ਆਸ਼ੁਤੋਸ਼ ਤੋਂ ਕਰੀਬ ਢਾਈ ਸਾਲ ਵੱਡੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News