ਫ਼ਿਲਮ ''83'' ਦੀ ਤਿਆਰੀ ਲਈ ਇਕੱਠੇ ਹੋਏ ਰਣਵੀਰ, ਐਮੀ ਤੇ ਹਾਰਡੀ

4/4/2019 7:14:55 PM

ਜਲੰਧਰ (ਬਿਊਰੋ)— ਬਾਲੀਵੁੱਡ ਫਿਲਮ '83' ਦੀ ਤਿਆਰੀ ਬਾਲੀਵੁੱਡ ਸਟਾਰ ਰਣਵੀਰ ਸਿੰਘ ਤੇ ਪਾਲੀਵੁੱਡ ਸਟਾਰ ਐਮੀ ਵਿਰਕ ਤੇ ਹਾਰਡੀ ਸੰਧੂ ਨੇ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਫਿਲਮ ਦੀ ਸ਼ੂਟਿੰਗ 15 ਮਈ ਤੋਂ ਸ਼ੁਰੂ ਹੋਣੀ ਹੈ ਪਰ ਇਨ੍ਹਾਂ ਤਿੰਨੇ ਕਲਾਕਾਰਾਂ ਨੇ ਆਪਣੇ ਆਪ ਨੂੰ ਹੁਣ ਤੋਂ ਹੀ ਤਿਆਰ ਕਰਨਾ ਸ਼ੁਰੂ ਕੀਤਾ ਹੈ।

PunjabKesari

ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਹਿਮਾਚਲ ਧਰਮਸ਼ਾਲਾ ਦੀਆਂ ਹਨ, ਜਿਥੇ ਇਹ ਤਿੰਨੇ ਕਲਾਕਾਰ ਆਪਣੀ ਫਿਲਮ '83' ਦੀ ਟ੍ਰੇਨਿੰਗ ਕਰ ਰਹੇ ਹਨ। ਇਸ ਫਿਲਮ ਲਈ ਵਿਸ਼ੇਸ਼ ਤੌਰ 'ਤੇ ਉਹ 'ਤੇ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਹਨ।

PunjabKesari

ਪੰਜਾਬੀ ਗਾਇਕ ਹਾਰਡੀ ਸੰਧੂ ਨੇ ਇਸ ਫਿਲਮ ਲਈ ਆਪਣੀ ਲੁੱਕ ਵੀ ਬਦਲੀ ਹੈ। ਇਨ੍ਹਾਂ ਤਸਵੀਰਾਂ 'ਚ ਕਲੀਨ ਸ਼ੇਵ ਰਹਿਣ ਵਾਲੇ ਹਾਰਡੀ ਨੇ ਮੁੱਛਾਂ ਰੱਖੀਆਂ ਹਨ।

PunjabKesari

ਦੱਸਣਯੋਗ ਹੈ ਕਿ ਕਬੀਰ ਖਾਨ ਦੇ ਨਿਰਦੇਸ਼ਨ 'ਚ ਬਣਨ ਵਾਲੀ ਇਹ ਫ਼ਿਲਮ ਕ੍ਰਿਕਟ 'ਤੇ ਆਧਾਰਿਤ ਹੈ ਤੇ ਇਸ ਫਿਲਮ 'ਚ ਇਹ ਸਟਾਰ ਵੱਖ-ਵੱਖ ਕ੍ਰਿਕਟਰਾਂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News