''ਸੁਫਨਾ'' ਦਾ ਨਵਾਂ ਪੋਸਟਰ ਆਊਟ, ਐਮੀ ਤੇ ਤਾਨੀਆ ਦੀ ਦਿਸੀ ਰੋਮਾਂਟਿਕ ਕੈਮਿਸਟਰੀ
1/9/2020 11:22:13 AM
ਜਲੰਧਰ (ਬਿਊਰੋ) — ਡਾਇਰੈਕਟਰ ਜਗਦੀਪ ਸਿੱਧੂ ਆਪਣੀ ਆਉਣ ਵਾਲੀ ਫਿਲਮ 'ਸੁਫਨਾ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਫਿਲਮ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ 'ਚ ਪਹਿਲੀ ਵਾਰ ਫਿਲਮ ਦੇ ਨਾਇਕ ਐਮੀ ਵਿਰਕ ਤੇ ਨਾਇਕਾ ਤਾਨੀਆ ਨਜ਼ਰ ਆ ਰਹੇ ਹਨ। ਪੋਸਟਰ 'ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਜਗਦੀਪ ਸਿੱਧੂ ਨੇ ਪੋਸਟਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਮੇਰੀ ਤੇ ਐਮੀ ਵਿਰਕ ਦੀ ਇਹ 7ਵੀਂ ਫਿਲਮ ਹੈ, ਜਿਸ ਲਈ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ।''
ਇਸ ਤੋਂ ਇਲਾਵਾ ਉਨ੍ਹਾਂ ਨੇ 'ਸੁਫਨਾ' ਪ੍ਰੋਜੈਕਟ ਨਾਲ ਜੁੜੇ ਹਰ ਇਨਸਾਨ ਦਾ ਦਿਲੋਂ ਧੰਨਵਾਦ ਕੀਤਾ ਹੈ। ਦੱਸ ਦਈਏ ਕਿ ਫਿਲਮ 'ਸੁਫਨਾ' ਇਕ ਰੋਮਾਂਟਿਕ ਜੌਨਰ ਦੀ ਫਿਲਮ ਹੋਵੇਗੀ। ਇਸ ਫਿਲਮ 'ਚ ਮਸ਼ਹੂਰ ਗੀਤਕਾਰ ਜਾਨੀ ਤੇ ਬੀ ਪਰਾਕ ਆਪਣੇ ਮਿਊਜ਼ਿਕ ਦਾ ਤੜਕਾ ਲਾਉਣਗੇ। ਜਗਦੀਪ ਸਿੱਧੂ ਨੇ ਦੱਸਿਆ ਹੈ, 'ਸੁਫਨਾ' ਫਿਲਮ ਦੇ ਪਹਿਲਾਂ ਗੀਤ ਰਿਲੀਜ਼ ਕੀਤੇ ਜਾਣਗੇ ਤੇ ਫਿਰ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ 14 ਫਰਵਰੀ ਯਾਨੀਕਿ ਵੈਲਨਟਾਈਨ ਡੇਅ ਵਾਲੇ ਦਿਨ ਰਿਲੀਜ਼ ਹੋਵੇਗੀ। ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਇਸ ਸਾਲ ਉਹ ਪੰਜਾਬੀ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ 'ਚ ਵੀ ਨਜ਼ਰ ਆਉਣਗੇ। ਇਸ ਸਾਲ ਉਹ '83' ਤੇ 'ਭੁਜ ਦਿ ਪ੍ਰਾਈਡ ਆਫ ਇੰਡੀਆ' 'ਚ ਦਿਸਣਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ