ਲੋਹੜੀ ਦੇ ਖਾਸ ਮੌਕੇ ਗਿੱਪੀ ਗਰੇਵਾਲ ਦੇਣਗੇ ਫੈਨਜ਼ ਨੂੰ ਵੱਡਾ ਸਰਪ੍ਰਾਈਜ਼, ਵੀਡੀਓ

1/9/2020 12:00:28 PM

ਜਲੰਧਰ (ਬਿਊਰੋ) — ਦੇਸੀ ਰੌਕਸਟਾਰ ਗਿੱਪੀ ਗਰੇਵਾਲ ਤੇ ਰਾਕੇਸ਼ ਮਹਿਤਾ ਵਲੋਂ ਡਾਇਰੈਕਟ ਕੀਤੀ ਗਈ ਫਿਲਮ 'ਇਕ ਸੰਧੂ ਹੁੰਦਾ ਸੀ' ਦਾ ਟੀਜ਼ਰ 13 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਟੀਜ਼ਰ ਦੀ ਇਕ ਛੋਟੀ ਝਲਕ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਫਿਲਮ ਦੀ ਪੂਰੀ ਕਹਾਣੀ ਸੰਧੂ ਨਾਂ ਦੇ ਸ਼ਖਸ ਦੇ ਆਲੇ-ਦੁਆਲੇ ਘੁੰਮੇਗੀ। ਇਸ ਟੀਜ਼ਰ ਦੀ ਝਲਕ ਨੇ ਗਿੱਪੀ ਦੇ ਫੈਨਜ਼ ਦੀਆਂ ਧੜਕਨਾਂ ਵਧਾ ਦਿੱਤੀਆਂ ਹਨ ਅਤੇ ਉਹ ਹੁਣ 13 ਜਨਵਰੀ ਦਾ ਇੰਤਜ਼ਾਰ ਕਰ ਰਹੇ ਹਨ।

 
 
 
 
 
 
 
 
 
 
 
 
 
 

3 not 3 di goli hai Sandhu da pre-teaser,‬ ‪Main asla tan hallae baki hai..🔥🔥🔥‬ IkSandhuHundaSi Pre Teaser Out Now https://youtu.be/u-y8ST_0V94 Teaser Out On 13Jan2020 Only On @thehumblemusic YouTube Channel....!!!! @gippygrewal @nehasharmaofficial @iksandhuhundasi_ @anmolkwatra96 @babbalrai9 @theroshanprince @rakesshhmehta @official.jassgrewal @raghveerboliofficial @princekanwaljitsingh @dheerajkkumar @jaspremdhillon @shamkaushal09 @vikramjeetvirk @bally_singh_kakar @munishomjee @omjeestarstudioss #gippygrewal #nehasharma #roshanprince #babbalrai #iksandhuhundasi #28february2020

A post shared by Humble Music (@thehumblemusic) on Jan 8, 2020 at 7:38pm PST


ਦੱਸ ਦਈਏ ਕਿ ਫਿਲਮ 'ਇਕ ਸੰਧੂ ਹੁੰਦਾ ਸੀ' ਦਾ ਪੂਰਾ ਟੀਜ਼ਰ 13 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। 13 ਜਨਵਰੀ ਗਿੱਪੀ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖਾਸ ਹੋਵੇਗੀ ਕਿਉਂਕਿ ਇਸ ਦਿਨ ਲੋਹੜੀ ਦਾ ਤਿਉਹਾਰ ਹੈ ਤੇ ਗਿੱਪੀ ਇਸ ਤਿਉਹਾਰ ਦੇ ਖਾਸ ਮੌਕੇ 'ਤੇ ਫੈਨਜ਼ ਨੂੰ ਖਾਸ ਤੋਹਫਾ ਦੇਣ ਜਾ ਰਹੇ ਹਨ।


'ਇਕ ਸੰਧੂ ਹੁੰਦਾ ਸੀ' ਫਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ। ਇਹ ਫਿਲਮ 28 ਫਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ 'ਚ ਗਿੱਪੀ ਗਰੇਵਾਲ ਨਾਲ ਨੇਹਾ ਸ਼ਰਮਾ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫਿਲਮ 'ਚ ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਵੀ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News