B''Day Spl: ਪਿਤਾ ਦੀ ਇਸ ਗੰਦੀ ਆਦਤ ਕਾਰਨ ਬਦਲੀ ਫਰਾਹ ਖਾਨ ਦੀ ਜ਼ਿੰਦਗੀ

1/9/2020 12:11:15 PM

ਮੁੰਬਈ(ਬਿਊਰੋ)- 100 ਤੋਂ ਵੀ ਜ਼ਿਆਦਾ ਗੀਤਾਂ ਨੂੰ ਕੋਰੀਓਗ੍ਰਾਫ ਕਰ ਚੁੱਕੀ ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖਾਨ ਅੱਜ ਆਪਣਾ 55ਵਾਂ ਜਨਮਦਿਨ ਮਨਾ ਰਹੀ ਹੈ। ਉਹ ਨਾ ਸਿਰਫ ਕੋਰੀਓਗ੍ਰਾਫਰ ਸਗੋਂ ਬਤੌਰ ਨਿਰਦੇਸ਼ਕ, ਨਿਰਮਾਤਾ, ਅਭਿਨੇਤਰੀ ਦੇ ਤੌਰ ’ਤੇ ਬਾਲੀਵੁੱਡ ਵਿਚ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਹੈ। ਕੀ ਤੁਸੀਂ ਜਾਣਦੇ ਹੋ ਕਿ ਅੱਜ ਇੰਡਸਟਰੀ ਵਿਚ ਉਨ੍ਹਾਂ ਨੇ ਆਪਣੇ ਹੁਨਰ ਨਾਲ ਜੋ ਇਹ ਮੁਕਾਮ ਹਾਸਿਲ ਕੀਤਾ ਹੈ, ਉਹ ਇੰਨਾ ਆਸਾਨ ਨਹੀਂ ਸੀ। ਜੀ ਹਾਂ, ਕਾਫੀ ਘੱਟ ਉਮਰ ਵਿਚ ਉਨ੍ਹਾਂ ’ਤੇ ਕਈ ਵੱਡੀਆਂ ਜ਼ਿੰਮੇਦਾਰੀਆਂ ਆ ਗਈਆਂ ਸਨ। ਫਰਾਹ ਨੇ ਖੁੱਦ ਡਾਂਸ ਸਿੱਖਿਆ ਅਤੇ ਇਸ ਨੂੰ ਕਰੀਅਰ ਬਣਾਇਆ।

PunjabKesari


ਫਰਾਹ ਲਈ ਆਸਾਨ ਨਹੀਂ ਸੀ ਇਹ ਸਫਰ

ਦਰਅਸਲ, ਸ਼ਰਾਬ ਦੀ ਭੈੜੀ ਆਦਤ ਕਾਰਨ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੂਰੇ ਪਰਿਵਾਰ ਦੀ ਜ਼ਿੰਮੇਦਾਰੀ ਉਨ੍ਹਾਂ ਦੇ ਮੋਢਿਆਂ ’ਤੇ ਆ ਗਈ। ਉਨ੍ਹਾਂ ਨੇ ਕਾਲਜ ਦੇ ਦਿਨਾਂ ਵਿਚ ਹੀ ਡਾਂਸ ਸਿਖਾਉਣਾ ਸ਼ੁਰੂ ਕਰ ਦਿੱਤਾ ਸੀ। ਅਜਿਹੇ ਵਿਚ ਬਤੋਰ ਕੋਰੀਓਗ੍ਰਾਫਰ ਉਨ੍ਹਾਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ। ਉਥੇ ਹੀ ਉਨ੍ਹਾਂ ਨੂੰ ਬਾਲੀਵੁੱਡ ਵਿਚ ਪਹਿਲਾ ਬ੍ਰੇਕ ਮਿਲਣਾ ਇਕ ਇਤਫਾਕ ਦੀ ਹੀ ਗੱਲ ਸੀ। ਜੀ ਹਾਂ, ਇਹ ਕਿੱਸਾ ਹੈ ਸਾਲ 1992 ਦਾ ਜਦੋਂ ‘ਜੋ ਜੀਤਾ ਵਹੀ ਸਿਕੰਦਰ’ ਲਈ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਨੂੰ ਬਤੌਰ ਕੋਰੀਓਗ੍ਰਾਫਰ ਚੁਣਿਆ ਗਿਆ ਸੀ ਪਰ ਕਿਸੇ ਕਾਰਨ ਇਹ ਮੌਕਾ ਫਰਾਹ ਖਾਨ ਮਿਲ ਗਿਆ ਅਤੇ ਇਸ ਤੋਂ ਬਾਅਦ ਫਰਾਹ ਨੇ ਫਿਰ ਕਦੇ ਪਿੱਛੇ ਮੁੜ ਕਰ ਨਹੀਂ ਦੇਖਿਆ।
PunjabKesari

ਕੁੱਝ ਅਜਿਹੀ ਹੈ ਉਨ੍ਹਾਂ ਦੀ love story

ਦੱਸ ਦੇਈਏ ਕਿ ਫਰਾਹ ਨੇ 2004 ਵਿਚ ਸ਼ਿਰੀਸ਼ ਕੁੰਦਰ ਨਾਲ ਵਿਆਹ ਕਰਵਾ ਲਿਆ ਸੀ। ਸ਼ਿਰੀਸ਼ ਫਿਲ‍ਮ ‘ਮੈਂ ਹੂੰ ਨਾ’ ਦੇ ਫਿਲ‍ਮ ਐਡੀਟਰ ਅਤੇ ‘ਜੋਕਰ’ ਫਿਲ‍ਮ ਦੇ ਨਿਰਦੇਸ਼ਕ ਹਨ। ‘ਮੈਂ ਹੂੰ ਨਾ’ ਦੇ ਸੈੱਟ ’ਤੇ ਦੋਵੇਂ ਪਹਿਲੀ ਵਾਰ ਮਿਲੇ। ਫਰਾਹ ਖਾਨ ਤੇ ਸ਼ਿਰੀਸ਼ ਕੁੰਦਰ ਹਮੇਸ਼ਾ ਲੜਦੇ ਰਹਿੰਦੇ ਸਨ। ਕਿਸੇ ਨੇ ਨਹੀਂ ਸੋਚਿਆ ਸੀ ਕਿ ਦੋਵੇਂ ਕਦੇ ਵਿਆਹ ਕਰਨਗੇ ਪਰ ਅਚਾਨਕ ਇਕ ਦਿਨ ਸ਼ਿਰੀਸ਼ ਨੇ ਫਰਾਹ ਨੂੰ ਪ੍ਰਪੋਜ਼ ਕਰ ਦਿੱਤਾ। ਉਸ ਸਮੇਂ ਫਰਾਹ 32 ਸਾਲ ਦੀ ਸੀ ਅਤੇ ਸ਼ਿਰੀਸ਼ 25 ਦੇ ਸਨ। ਫਰਾਹ ਨੇ ਸ਼ਿਰੀਸ਼ ਨੂੰ ਹਾਂ ਕਹਿਣ ਵਿਚ ਕਾਫੀ ਸਮਾਂ ਲਿਆ ਪਰ ਆਖਿਰਕਾਰ ਦੋਵਾਂ ਨੇ ਸਾਲ 2004 ਵਿਚ ਵਿਆਹ ਕਰਵਾ ਲਿਆ। ਉਸ ਤੋਂ ਬਾਅਦ ਫਰਾਹ ਨੇ ਇਕੱਠੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਸੀ।
PunjabKesari

ਮਿਲ ਚੁੱਕਿਆ ਹੈ 5 ਵਾਰ ਫਿਲਮਫੇਅਰ ਐਵਾਰਡ

ਫਰਾਹ ਖਾਨ ਨੂੰ 5 ਵਾਰ ਫਿਲਮਫੇਅਰ ਐਵਾਰਡ ਮਿਲ ਚੁੱਕਿਆ ਹੈ।
PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News