ਐਮੀ ਤੇ ਤਾਨੀਆ ਦੀ ਰੋਮਾਂਟਿਕ ਫਿਲਮ ''ਸੁਫਨਾ'' 14 ਫਰਵਰੀ ਨੂੰ ਹੋਵੇਗੀ ਰਿਲੀਜ਼

1/18/2020 3:03:46 PM

ਜਲੰਧਰ (ਬਿਊਰੋ) — ਐਮੀ ਵਿਰਕ ਤੇ ਜਗਦੀਪ ਸਿੱਧੂ ਦੀ ਟੀਮ ਇਸ ਵਾਰ ਵੈਲੇਨਟਾਈਨਸ ਡੇਅ ਮੌਕੇ ਦਰਸ਼ਕਾਂ ਲਈ ਰੋਮਾਂਟਿਕ ਟ੍ਰੀਟ ਲੈ ਕੇ ਆ ਰਹੇ ਹਨ। ਇਹ ਰੋਮਾਂਟਿਕ ਟ੍ਰੀਟ ਹੈ 14 ਫਰਵਰੀ, 2020 ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਸੁਫਨਾ'। 'ਸੁਫਨਾ' ਫਿਲਮ 'ਚ ਐਮੀ ਵਿਰਕ, ਤਾਨੀਆ, ਜਗਜੀਤ ਸੰਧੂ, ਸੀਮਾ ਕੌਸ਼ਲ, ਜੈਸਮੀਨ ਬਾਜਵਾ, ਕਾਕਾ ਕੌਟਕੀ, ਮੋਹਿਨੀ ਤੂਰ, ਲੱਖਾ ਲਹਿਰੀ, ਬਲਵਿੰਦਰ ਬੁਲੇਟ, ਰਬਾਬ ਕੌਰ ਤੇ ਮਿੰਟੂ ਕਾਪਾ ਅਹਿਮ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਜਗਦੀਪ ਸਿੱਧੂ ਵਲੋਂ ਲਿਖੀ ਗਈ ਹੈ, ਜਿਸ ਨੂੰ ਡਾਇਰੈਕਟ ਵੀ ਖੁਦ ਜਗਦੀਪ ਸਿੱਧੂ ਨੇ ਕੀਤਾ ਹੈ। ਫਿਲਮ ਗੁਰਪ੍ਰੀਤ ਸਿੰਘ ਤੇ ਨਵਨੀਤ ਵਿਰਕ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜੋ ਪੰਜ ਪਾਣੀ ਫਿਲਮਜ਼ ਦੀ ਪੇਸ਼ਕਸ਼ ਹੈ।

ਫਿਲਮ ਦਾ ਹਾਲ ਹੀ 'ਚ 'ਕਬੂਲ ਹੈ' ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਯੂਟਿਊਬ 'ਤੇ 4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਨੂੰ ਹਸ਼ਮਤ ਸੁਲਤਾਨਾ ਨੇ ਗਾਇਆ ਹੈ। ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਤੇ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ। ਗੀਤ ਸਪੀਡ ਰਿਕਾਰਡਸ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।

ਫਿਲਮ 'ਸੁਫਨਾ' ਸਬੰਧੀ ਐਮੀ ਵਿਰਕ ਨੇ ਕਿਹਾ, 'ਮੈਂ ਫਿਲਮ 'ਚ ਜੀਤ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਿਹਾ ਹਾਂ। 'ਸੁਫਨਾ' ਇਕ ਕਿਊਟ ਜਿਹੀ ਲਵ ਸਟੋਰੀ ਹੈ। ਮੈਂ ਇਸ ਫਿਲਮ ਦਾ ਫਰਸਟ ਹਾਫ ਦੇਖ ਲਿਆ ਹੈ ਤੇ ਉਹ ਬਹੁਤ ਖੂਬਸੂਰਤ ਬਣਿਆ ਹੈ। ਮੈਂ ਆਪਣੀਆਂ ਫਿਲਮਾਂ ਰਿਲੀਜ਼ ਤੋਂ ਪਹਿਲਾਂ ਬਹੁਤ ਘੱਟ ਦੇਖਦਾ ਹਾਂ ਤੇ 'ਸੁਫਨਾ' ਨੂੰ ਦੇਖ ਕੇ ਬਹੁਤ ਵਧੀਆ ਲੱਗਾ।'
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News