ਕਰਨ ਜੌਹਰ ਦੀ ਅਪਕਮਿੰਗ ਫਿਲਮ ''ਚ ਸੁਣਨ ਨੂੰ ਮਿਲੇਗਾ ਐਮੀ ਵਿਰਕ ਦਾ ਇਹ ਸੁਪਰਹਿੱਟ ਗੀਤ

6/8/2019 11:02:39 AM

ਜਲੰਧਰ (ਬਿਊਰੋ) : ਬਾਲੀਵੁੱਡ ਫਿਲਮ ਇੰਡਸਟਰੀ 'ਚ ਇਨ੍ਹੀਂ ਦਿਨੀਂ ਪੰਜਾਬੀ ਸੰਗੀਤ ਦਾ ਕਾਫੀ ਬੋਲ ਬਾਲਾ ਹੈ। ਅਜਿਹੇ ਕਾਫੀ ਪੰਜਾਬੀ ਗੀਤ ਹਨ, ਜੋ ਹਿੰਦੀ ਫਿਲਮਾਂ ਲਈ ਰੀਮੇਕ ਕੀਤੇ ਜਾ ਰਹੇ ਹਨ। ਇਨ੍ਹਾਂ ਗੀਤਾਂ ਨੂੰ ਪੰਜਾਬੀ ਸਿਤਾਰਿਆਂ ਵੱਲੋਂ ਹੀ ਗਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਇਕ ਖਬਰ ਆ ਰਹੀ ਹੈ ਕਿ ਐਮੀ ਵਿਰਕ ਦਾ ਗੀਤ 'ਕਿਸਮਤ' ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਚ ਵੀ ਸੁਣਨ ਨੂੰ ਮਿਲ ਸਕਦਾ ਹੈ।। ਖਬਰਾਂ ਮੁਤਾਬਕ, ਐਮੀ ਵਿਰਕ ਨੇ ਇਕ ਵੈੱਬ ਸਾਈਟ ਨੂੰ ਦੱਸਿਆ ਹੈ ਕਿ 'ਮੈਨੂੰ ਖੁਸ਼ੀ ਹੈ ਕਿ ਮੇਰਾ ਗੀਤ ਕਰਨ ਜੌਹਰ ਨੂੰ ਪਸੰਦ ਆਇਆ ਹੈ ਅਤੇ ਉਨ੍ਹਾਂ ਦੀ ਫਿਲਮ ਦੇ ਹਿਸਾਬ ਨਾਲ ਫਿੱਟ ਬੈਠਿਆ ਹੈ।'


ਦੱਸ ਦਈਏ ਐਮੀ ਵਿਰਕ ਦੇ ਕਿਸਮਤ ਗੀਤ ਨੂੰ ਯੂਟਿਊਬ 'ਤੇ 200 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਗੀਤ 'ਚ ਐਮੀ ਵਿਰਕ ਨਾਲ ਪਾਲੀਵੁੱਡ ਫਿਲਮ ਇੰਡਸਟਰੀ ਦੀ ਕੁਈਨ ਸਰਗੁਣ ਮਹਿਤਾ ਨਜ਼ਰ ਆਈ ਸੀ। ਇਸ ਗੀਤ ਦੇ ਗੀਤਕਾਰ ਜਾਨੀ ਵੱਲੋਂ ਲਿਖੇ ਗਏ ਸਨ ਅਤੇ ਬੀ ਪਰਾਕ ਨੇ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਸੀ। ਅਰਵਿੰਦਰ ਖਹਿਰਾ ਨੇ ਗੀਤ ਦੀ ਵੀਡੀਓ ਨੂੰ ਕਾਫੀ ਸੁਚੱਜੇ ਢੰਗ ਨਾਲ ਬਣਾਈ ਸੀ। ਇਸ ਗੀਤ 'ਚ ਸਰਗੁਣ ਮਹਿਤਾ ਨੇ ਵੀ ਕਾਫੀ ਖੂਬਸੂਰਤੀ ਨਾਲ ਕੰਮ ਕੀਤਾ ਸੀ, ਜਿਸ ਤੋਂ ਬਾਅਦ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ 'ਕਿਸਮਤ' ਨਾਂ ਦੀ ਪੰਜਾਬੀ ਫਿਲਮ ਵੀ ਆਈ, ਜਿਸ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵੱਡਾ ਮੁਕਾਮ ਹਾਸਿਲ ਕੀਤਾ। ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਐਮੀ ਵਿਰਕ ਦਾ ਇਹ ਸੁਪਰਹਿੱਟ ਗੀਤ 'ਕਿਸਮਤ' ਹੁਣ ਕਿਹੜੀ ਬਾਲੀਵੁੱਡ ਫਿਲਮ 'ਚ ਸੁਣਨ ਨੂੰ ਮਿਲੇਗਾ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News