ਅਮਰੀਕ ਜੱਸਲ ਦਾ ਨਵਾਂ ਗੀਤ ''ਸੁਨੇਹਾ ਫਤਿਹਵੀਰ ਦਾ'' ਰਿਲੀਜ਼

7/28/2019 4:45:05 PM

ਜਲੰਧਰ (ਬਿਊਰੋ) — ਸਮਾਜਿਕ ਮੁੱਦਿਆਂ ਤੇ ਘਟਨਾਵਾਂ ਨੂੰ ਸ਼ਬਦਾਂ 'ਚ ਪਰੋ ਕੇ ਦੁਨੀਆ ਸਾਹਮਣੇ ਪੇਸ਼ ਕਰਨ ਵਾਲੇ ਸਿੰਗਰਾਂ 'ਚੋਂ ਇਕ ਨਾਂ ਹੈ ਅਮਰੀਕ ਜੱਸਲ ਦਾ, ਜਿਨ੍ਹਾਂ ਦਾ ਹਾਲ ਹੀ 'ਚ ਨਵਾਂ ਆਡੀਓ ਗੀਤ 'ਸੁਨੇਹਾ ਫਤਿਹਵੀਰ ਦਾ' ਦਾ ਰਿਲੀਜ਼ ਹੋਇਆ ਹੈ। ਅਮਰੀਕ ਜੱਸਲ ਦੇ ਇਸ ਗੀਤ ਦੇ ਬੋਲ ਕੁਲਵਿੰਦਰ ਮਾਹੀ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਟੀ. ਐੱਮ. ਟੀ. ਨੇ ਦਿੱਤਾ ਹੈ। ਇਸ ਗੀਤ ਨੂੰ ਯੂ. ਕੇ. ਐਂਜਲ ਰਿਕਾਰਡਜ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਕੰਵਲ ਢਿਲੋਂ ਹਨ। 


ਦੱਸ ਦਈਏ ਕਿ ਇਸ ਗੀਤ 'ਚ ਅਮਰੀਕ ਜੱਸਲ ਨੇ ਸੰਗਰੂਰ ਜ਼ਿਲ੍ਹੇ 'ਚ ਫਹਿਤਵੀਰ ਨਾਂ ਦੇ ਮਾਸੂਮ ਬੱਚੇ ਦੇ ਬੋਰਵੈੱਲ 'ਚ ਡਿੱਗਣ ਦੇ ਦਰਦ ਨੂੰ ਬਿਆਨ ਕੀਤਾ ਹੈ। ਇਸ ਗੀਤ 'ਚ ਅਮਰੀਕ ਜੱਸਲ ਨੇ ਫਤਿਹਵੀਰ ਦੇ ਅਧੂਰੇ ਚਾਵਾਂ ਨੂੰ ਦੱਸਿਆ, ਜੋ ਸੁਣਨ 'ਚ ਕਾਫੀ ਭਾਵੁਕ ਹਨ। ਫਹਿਤਵੀਰ ਆਪਣੇ ਇਕ-ਇਕ ਚਾਅ ਨੂੰ ਆਪਣੀ ਮਾਂ ਨੂੰ ਬਿਆਨ ਕਰਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਅਮਰੀਕ ਜੱਸਲ ਦਾ ਇਹ ਗੀਤ ਲੋਕਾਂ ਦੀ ਪਸੰਦ 'ਤੇ ਜ਼ਰੂਰ ਖਰਾ ਉਤਰੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News