''ਹੰਬਲ ਮੋਸ਼ਨ ਪਿਚਰਸ'' ਦੀ ਪੇਸ਼ਕਸ਼ ਹੋਵੇਗਾ ਅੰਮ੍ਰਿਤ ਮਾਨ ਦਾ ਗੀਤ ''ਕੋਬੀਨੇਸ਼ਨ''

10/15/2019 11:44:12 AM

ਜਲੰਧਰ (ਬਿਊਰੋ) — ਹਰੇਕ ਗੀਤ 'ਚ ਮਹਾਰਾਜਿਆਂ ਵਰਗਾ ਰੁਤਬਾ ਰੱਖਣ ਵਾਲੇ ਅੰਮ੍ਰਿਤ ਮਾਨ ਬਹੁਤ ਜਲਦ ਆਪਣਾ ਨਵਾਂ ਗੀਤ 'Combination' ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਹੰਬਲ ਮੋਸ਼ਨ ਪਿਚਰਸ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ਸ਼ੇਅਰ ਕਰਦਿਆਂ ਗੀਤ ਦੀ ਪੂਰੀ ਜਾਣਕਾਰੀ ਵੀ ਸ਼ੇਅਰ ਕੀਤੀ ਗਈ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਅੰਮ੍ਰਿਤ ਮਾਨ ਦਾ ਇਹ ਗੀਤ ਗਿੱਪੀ ਗਰੇਵਾਲ ਦੇ 'ਹੰਬਲ ਮੋਸ਼ਨ ਪਿਚਰਸ' ਦੇ ਬੈਨਰ ਹੇਠ ਰਿਲੀਜ਼ ਹੋ ਰਿਹਾ ਹੈ। ਹੰਬਲ ਮੋਸ਼ਨ ਪਿਚਰਸ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੇ ਗੀਤ ਤੇ ਫਿਲਮਾਂ ਨੂੰ ਹਮੇਸ਼ਾ ਹੀ ਸਫਲਤਾ ਮਿਲੀ ਹੈ।  ਉਮੀਦ ਹੈ ਕਿ ਅੰਮ੍ਰਿਤ ਮਾਨ ਦਾ ਇਹ ਗੀਤ ਨੂੰ ਦਰਸ਼ਕਾਂ ਦੀ ਪਸੰਦ 'ਤੇ ਖਰਾ ਉਤਰੇਗਾ।

PunjabKesari

ਦੱਸ ਦਈਏ ਕਿ ਜਿੱਥੇ ਇਸ ਗੀਤ ਨੂੰ ਅੰਮ੍ਰਿਤ ਮਾਨ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆਂ ਹੈ, ਉਥੇ ਹੀ ਉਨ੍ਹਾਂ ਨੇ ਇਸ ਗੀਤ ਦੇ ਬੋਲ ਨੇ ਖੁਦ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਡਾ. ਜ਼ਿਊਸ ਨੇ ਦਿੱਤਾ ਹੈ, ਜਿਸ ਦੀ ਵੀਡੀਓ ਮਸ਼ਹੂਰ ਡਾਇਰੈਕਟਰ ਸੁੱਖ ਸੰਘੇੜਾ ਵਲੋਂ ਤਿਆਰ ਕੀਤੀ ਜਾ ਰਹੀ ਹੈ।

 

 
 
 
 
 
 
 
 
 
 
 
 
 
 

HUMBLE MUSIC & GIPPY GREWAL PRESENTS : COMBINATION ( COMING SOON ) SONG - #COMBINATION SINGER & LYRICS - @amritmaan106 MUSIC - @drzeusworld VIDEO DIR - @sukhsanghera

A post shared by Humble Motion Pictures (@humblemotionpictures) on Oct 14, 2019 at 9:29pm PDT

ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਇਸ ਤੋਂ ਪਹਿਲਾਂ ਵੀ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਇਸ ਤੋਂ ਇਲਾਵਾ ਅੰਮ੍ਰਿਤ ਮਾਨ 'ਆਟੇ ਦੀ ਚਿੜੀ', 'ਦੋ ਦੂਣੀ ਪੰਜ' ਅਤੇ 'ਚੰਨਾ ਮੇਰਿਆ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕਰ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News