ਅੰਮ੍ਰਿਤ ਮਾਨ ਦੇ ਨਵੇਂ ਗੀਤ ''ਕੰਬੀਨੇਸ਼ਨ'' ਦਾ ਟੀਜ਼ਰ ਆਊਟ (ਵੀਡੀਓ)

11/16/2019 4:07:54 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਗੀਤ 'ਕੰਬੀਨੇਸ਼ਨ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦਾ ਵੀਡੀਓ ਪ੍ਰਸਿੱਧ ਫਿਲਮ ਡਾਇਰੈਕਟਰ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ, ਜਦਕਿ ਇਸ ਗੀਤ 'ਚ ਡਾਕਟਰ ਜੀਊਸ ਵੀ ਅੰਮ੍ਰਿਤ ਮਾਨ ਦਾ ਸਾਥ ਦੇ ਰਹੇ ਹਨ। ਹੰਬਲ ਮਿਊਜ਼ਿਲ ਦੇ ਲੇਬਲ ਹੇਠ ਇਸ ਗੀਤ ਨੂੰ 18 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ।

 

 
 
 
 
 
 
 
 
 
 
 
 
 
 

COMBINATION teaser out now☄️ full song on 18th NOV @drzeusworld @sukhsanghera @thehumblemusic @__gagansahi__

A post shared by Amrit Maan (@amritmaan106) on Nov 15, 2019 at 9:02pm PST

ਇਹ ਗੀਤ ਬੀਟ ਸੌਂਗ ਹੋਵੇਗਾ ਜਾਂ ਫਿਰ ਰੋਮਾਂਟਿਕ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਜਿਸ ਤਰ੍ਹਾਂ ਟੀਜ਼ਰ 'ਚ ਸੋਹਣੀ ਸੁਣੱਖੀ ਮੁਟਿਆਰ ਨੂੰ ਦਿਖਾਇਆ ਗਿਆ ਹੈ, ਉਸ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਸ ਗੀਤ 'ਚ ਹਥਿਆਰਾਂ ਨਾਲ ਸੋਹਣੀਆਂ ਮੁਟਿਆਰਾਂ ਦਾ ਕੰਬੀਨੇਸ਼ਨ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤ ਮਾਨ 'ਦਿ ਕਿੰਗ' ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਸਨ।

 
 
 
 
 
 
 
 
 
 
 
 
 
 

Jatt navi Ferrari varga ae kithe maan rokeya roki da🌪 @drzeusworld C.O.M.B.I.N.A.T.I.O.N☠️

A post shared by Amrit Maan (@amritmaan106) on Oct 28, 2019 at 11:06pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News