ਆਖਿਰ ਕਿਉਂ ਏਕਤਾ ਕਪੂਰ ਨਹੀਂ ਦਿਖਾਉਂਦੀ ਹਰ ਤਸਵੀਰ ''ਚ ਆਪਣੇ ਬੇਟੇ ਦਾ ਚਿਹਰਾ, ਜਾਣੋ ਵਜ੍ਹਾ

11/16/2019 4:50:38 PM

ਮੁੰਬਈ (ਬਿਊਰੋ) — ਏਕਤਾ ਕਪੂਰ ਆਪਣੇ ਬੇਟੇ ਰਵੀ ਕਪੂਰ ਦੀਆਂ ਤਸਵੀਰਾਂ ਨੂੰ ਅਕਸਰ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਪਰ ਉਹ ਕਦੇ ਵੀ ਉਸ ਦਾ ਚਿਹਰਾ ਨਹੀਂ ਦਿਖਾਉਂਦੀ। ਇਸ ਤਰ੍ਹਾਂ ਦੀ ਹਾਲਤ 'ਚ ਹਰ ਕੋਈ ਏਕਤਾ ਦੇ ਬੇਟੇ ਦਾ ਚਿਹਰਾ ਦੇਖਣ ਲਈ ਬੇਚੈਨ ਰਹਿੰਦਾ ਹੈ। ਇਸ ਤਰ੍ਹਾਂ ਦੀ ਹਾਲਤ 'ਚ ਲੋਕਾਂ ਦੇ ਦਿਮਾਗ 'ਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ ਕਿ ਏਕਤਾ ਆਪਣੇ ਬੇਟੇ ਦਾ ਚਿਹਰਾ ਕਿਉਂ ਨਹੀਂ ਦਿਖਾਉਂਦੀ। ਇਸ ਗੱਲ ਦਾ ਖੁਲਾਸਾ ਏਕਤਾ ਕਪੂਰ ਨੇ ਇਕ ਵੀਡੀਓ ਚੈਟ 'ਚ ਕੀਤਾ ਹੈ।

 
 
 
 
 
 
 
 
 
 
 
 
 
 

Children’s day! Raviolis first !

A post shared by Erk❤️rek (@ektaravikapoor) on Nov 13, 2019 at 9:02pm PST

 

ਹਾਲ ਹੀ 'ਚ ਏਕਤਾ ਨੇ ਆਪਣੇ ਬੇਟੇ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਰਵੀ ਦਾ ਪਹਿਲਾ ਬਾਲ ਦਿਵਸ'। ਇਸ ਵੀਡੀਓ 'ਚ ਜਤਿੰਦਰ ਵੀ ਨਜ਼ਰ ਆ ਰਹੇ ਹਨ ਪਰ ਇਸ ਵੀਡੀਓ 'ਚ ਵੀ ਰਵੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ। ਇਸ ਵੀਡੀਓ ਤੇ ਕਈ ਸਿਤਾਰਿਆਂ ਨੇ ਕੁਮੈਂਟ ਕੀਤੇ ਹਨ। ਨੀਨਾ ਗੁਪਤਾ ਨੇ ਵੀ ਕੁਮੈਂਟ ਕਰਦਿਆਂ ਲਿਖਿਆ ਸੀ, 'ਦਿਖਾ ਦੇ ਨਾ ਚਿਹਰਾ', ਜਿਸ ਤੋਂ ਬਾਅਦ ਏਕਤਾ ਨੇ ਲਿਖਿਆ 'ਨੀਨਾ ਮੈਮ, ਮੇਰੀ ਮਾਂ ਮੈਨੂੰ ਘਰੋਂ ਬਾਹਰ ਕੱਢ ਦੇਵੇਗੀ'। ਇਸ ਚੈਟ ਤੋਂ ਬਾਅਦ ਕਈ ਸਿਤਾਰਿਆਂ ਨੇ ਮਜ਼ੇਦਾਰ ਕੁਮੈਂਟ ਕੀਤੇ ਹਨ। ਇਸ ਗੱਲ ਤੋਂ ਖੁਲਾਸਾ ਹੋ ਜਾਂਦਾ ਹੈ ਕਿ ਏਕਤਾ ਨੂੰ ਉਸ ਦੀ ਮਾਂ ਨੇ ਰਵੀ ਦਾ ਚਿਹਰਾ ਨਾ ਦਿਖਾਉਣ ਦੀ ਸਖਤ ਹਿਦਾਇਤ ਕੀਤੀ ਹੈ।

 
 
 
 
 
 
 
 
 
 
 
 
 
 

With my best production ever ! 😍#myboy #ravioli #ravieektakapoor

A post shared by Erk❤️rek (@ektaravikapoor) on Nov 7, 2019 at 9:11pm PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News