ਹੁਣ ਡਿੰਪਲ ਕਪਾਡੀਆ ਹਸਪਤਾਲ 'ਚ ਦਾਖਲ, ਧੀ ਟਵਿੰਕਲ ਖੰਨਾ ਮਿਲਣ ਪੁੱਜੀ

11/16/2019 5:36:05 PM

ਮੁੰਬਈ— ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਤੋਂ ਬਾਅਦ ਹੁਣ ਅਭਿਨੇਤਾ ਅਕਸ਼ੈ ਕੁਮਾਰ ਦੀ ਸੱਸ ਡਿੰਪਲ ਕਪਾਡੀਆ ਦੇ ਹਸਪਤਾਲ ਵਿਚ ਦਾਖਲ ਹੋਣ ਦੀਆਂ ਖਬਰਾਂ ਆ ਰਹੀਆਂ ਹਨ।  ਉਨ੍ਹਾਂ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦਰਅਸਲ ਵੀਰਵਾਰ ਨੂੰ ਅਕਸ਼ੈ ਕੁਮਾਰ ਨੂੰ ਹਸਪਤਾਲ ਦੇ ਬਾਹਰ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਲੱਗਾ ਕਿ ਅਕਸ਼ੈ ਕੁਮਾਰ ਬੀਮਾਰ ਹਨ। ਹਾਲਾਂਕਿ ਬਾਅਦ ਵਿਚ ਇਹ ਖਬਰ ਸਾਹਮਣੇ ਆਈ ਕਿ ਅਕਸ਼ੈ ਕੁਮਾਰ ਆਪਣੀ ਸੱਸ ਡਿੰਪਲ ਨੂੰ ਮਿਲਣ ਗਏ ਸਨ, ਜੋ ਕਿ ਬੀਮਾਰ ਹੈ।

PunjabKesari

ਅੱਜ ਭਾਵ ਸ਼ਨੀਵਾਰ ਨੂੰ ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਨੂੰ ਹਸਪਤਾਲ ਦੇ ਬਾਹਰ ਦੇਖਿਆ ਗਿਆ। ਟਵਿੰਕਲ ਆਪਣੀ ਬੀਮਾਰ ਮਾਂ ਡਿੰਪਲ ਨੂੰ ਮਿਲਣ ਲਈ ਹਸਪਤਾਲ ਗਈ ਸੀ। ਇੱਥੇ ਦੱਸ ਦੇਈਏ ਕਿ ਡਿੰਪਲ ਹਾਲ ਹੀ 'ਚ ਆਪਣੀ ਹਾਲੀਵੁੱਡ ਫਿਲਮ 'ਟੇਨਟ' ਲਈ ਚਰਚਾ 'ਚ ਸੀ। ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਹਾਲੀਵੁੱਡ ਡਾਇਰੈਕਟਰ ਕ੍ਰਿਸਟੋਫਰ ਨੋਲਨ ਨੇ ਕੀਤਾ ਹੈ। ਫਿਲਮ 2020 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

This news is Edited By Tanu

Related News