ਵਿੱਕੀ ਕੌਸ਼ਲ ਦੀ ਇਸ ਤਸਵੀਰ ਨੇ ਸੋਸ਼ਲ ਮੀਡੀਆ ‘ਤੇ ਮਚਾਈ ਧਮਾਲ, ਗੁੱਟ ‘ਤੇ ਬੰਨੀ ਘੜੀ ਦੀ ਕੀਮਤ ਜਾਣ ਉੱਡਣਗੇ ਹੋਸ਼

11/17/2019 9:23:37 AM

ਮੁੰਬਈ(ਬਿਊਰੋ)- ਅਦਾਕਾਰ ਵਿੱਕੀ ਕੌਸ਼ਲ ਦੀ ਐਕਟਿੰਗ ਦੇ ਨਾਲ ਨਾਲ ਹੁਣ ਉਨ੍ਹਾਂ ਦੀ ਨਵੀਂ ਘੜੀ ਨੇ ਵੀ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹਾਲ ‘ਚ ਸ਼ੇਅਰ ਕੀਤੀ ਇਕ ਤਸਵੀਰ ‘ਚ ਵਿੱਕੀ ਔਕਟੋ ਫਿਨਿਸਿਮੋ ਸਕੇਲਟਨ ਘੜੀ ਪਹਿਨੇ ਹੋਏ ਨਜ਼ਰ ਆਏ ਹਨ। ਇਸ ਘੜੀ ਦੀ ਖਾਸ ਗੱਲ ਇਸ ਘੜੀ ਦੀ ਕੀਮਤ ਹੈ, ਜੋ ਲੱਖਾਂ ‘ਚ ਹੈ। ਦੱਸ ਦਈਏ ਇਸ ਘੜੀ ਦੀ ਕੀਮਤ 22 ਲੱਖ 80 ਹਜ਼ਾਰ ਰੁਪਏ ਹੈ, ਜਿਸ ਦੇ ਮੁੱਲ ‘ਚ ਬਹੁਤ ਕੁਝ ਖਰੀਦਿਆ ਜਾ ਸਕਦਾ ਹੈ।

 
 
 
 
 
 
 
 
 
 
 
 
 
 

MW

A post shared by Vicky Kaushal (@vickykaushal09) on Nov 6, 2019 at 4:26am PST


‘ਸਰਦਾਰ ਊਧਮ ਸਿੰਘ’ ਫਿਲਮ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਵਿੱਕੀ ਕੌਸ਼ਲ ਨੇ ਹਾਲ ‘ਚ ਆਪਣੇ ਇੰਸਟਾਗ੍ਰਾਮ ‘ਤੇ ਇਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਜਿਹੜੀ ਗੁੱਟ ਘੜੀ ਉਨ੍ਹਾਂ ਨੇ ਪਾ ਰੱਖੀ ਹੈ, ਉਸ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਤਸਵੀਰ ਦੇ ਵਾਇਰਲ ਹੁੰਦਿਆਂ ਹੀ ਫੈਨਜ਼ ਵੱਲੋਂ ਵੀ ਮਜ਼ੇਦਾਰ ਕੁਮੈਂਟਸ ਕੀਤੇ ਜਾ ਰਹੇ ਹਨ।

 
 
 
 
 
 
 
 
 
 
 
 
 
 

MW

A post shared by Vicky Kaushal (@vickykaushal09) on Nov 5, 2019 at 8:53pm PST


ਦੱਸ ਦਈਏ ਇਹ ਤਸਵੀਰ ਉਹਨਾਂ ਮੈਗਜ਼ੀਨ ਦੇ ਕਵਰ ਲਈ ਖਿਚਵਾਈ ਹੈ। ਇਸੇ ਸਾਲ ਰਿਲੀਜ਼ ਹੋਈ ਫਿਲਮ ‘ਉੜੀ ਦਿ ਸਰਜੀਕਲ ਸਟਰਾਈਕ’ ਨੇ ਬਾਕਸ ਆਫਿਸ ‘ਤੇ ਕਾਫੀ ਧਮਾਲ ਮਚਾਈ ਸੀ। ਫਿਲਹਾਲ ਵਿੱਕੀ ਕੌਸ਼ਲ ਆਪਣੀ ਆਉਣ ਵਾਲੀ ਫਿਲਮ ‘ਸਰਦਾਰ ਊਧਮ ਸਿੰਘ‘, ‘ਭੂਤ‘ ਅਤੇ ‘ਮਾਨੇਕਸ਼ਾ’ ਦੀ ਬਾਇਓਪਿਕ ‘ਚ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News