ਅਮਰਿੰਦਰ ਗਿੱਲ ਦੇ ਗੀਤਾਂ ‘ਤੇ ਗੁਰੂ ਰੰਧਾਵਾ ਦਾ ਸ਼ਾਨਦਾਰ ਭੰਗੜਾ, ਵੀਡੀਓ ਵਾਇਰਲ

11/17/2019 9:48:18 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰੂ ਰੰਧਾਵਾ ਦੁਨੀਆ ਭਰ 'ਚ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਅਕਸਰ ਹੀ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਗੁਰੂ ਰੰਧਾਵਾ ਹੁਣ ਇਕ ਵਾਰ ਫਿਰ ਸੁਰਖੀਆਂ ’ਚ ਛਾਏ ਹੋਏ ਹਨ। ਗੁਰੂ ਰੰਧਾਵਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਗੁਰੂ ਰੰਧਾਵਾ ਤੇ ਅਮਰਿੰਦਰ ਗਿੱਲ ਦੇ ਗੀਤ ਵੰਝਲੀ ਵਜਾ ‘ਤੇ ਸ਼ਾਨਦਾਰ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਹਨ।

 
 
 
 
 
 
 
 
 
 
 
 
 
 

Raunak hoju ghat ve, chal melé nu challiye. Bhangra Bhangra Bhangra after so long. On my fav song 🔥 @navneet_ns my bro

A post shared by Guru Randhawa (@gururandhawa) on Nov 16, 2019 at 12:36am PST


ਗੁਰੂ ਰੰਧਾਵਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਅਤੇ ਕੁਝ ਹੀ ਸਮੇਂ ‘ਚ ਵੀਡੀਓ ਨੂੰ 2 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਬੰਟੀ ਬੈਂਸ ਅਤੇ ਡਾਇਰੈਕਟਰ ਗਿਫਟੀ ਵਰਗੇ ਸਿਤਾਰੇ ਵੀ ਉਹਨਾਂ ਦੇ ਭੰਗੜੇ ਦਾ ਹੁਨਰ ਦੇਖ ਤਾਰੀਫ ਕਰਨੋ ਪਿੱਛੇ ਨਹੀਂ ਰਹੇ। ਭਾਰਤ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗੀਤਾਂ ‘ਚੋਂ ਗੁਰੂ ਰੰਧਾਵਾ ਦੇ ਗੀਤ ਸਭ ਤੋਂ ਪਹਿਲਾਂ ਆਉਂਦੇ ਹਨ। ਬਹੁਤ ਸਾਰੀਆਂ ਹਿੰਦੀ ਫਿਲਮਾਂ ‘ਚ ਉਨ੍ਹਾਂ ਦੇ ਗੀਤ ਰਿਲੀਜ਼ ਹੋ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News