ਅੰਮ੍ਰਿਤ ਮਾਨ ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ ‘ਸੁਭਾਅ ਜੱਟ ਦਾ’

2/2/2020 9:38:04 AM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਹਾਲ ਹੀ ਵਿਚ ਆਇਆ ਗੀਤ ‘ਆਕੜ’ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਦੀ ਸਫਲਤਾ ਤੋਂ ਬਾਅਦ ਅਮ੍ਰਿਤ ਮਾਨ ਆਪਣੇ ਫੈਨਜ਼ ਲਈ ਇਕ ਹੋਰ ਹਿੱਟ ਗੀਤ ਲੈ ਕੇ ਆ ਰਹੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ। ਹਾਲ ਹੀ ਵਿਚ ਅੰਮ੍ਰਿਤ ਮਾਨ ਨੇ ਇੰਸਟਾ ’ਤੇ ਇਕ ਪੋਸਟਰ ਰਾਹੀਂ ਆਪਣੇ ਨਵੇਂ ਗੀਤ ‘ਸੁਭਾਅ ਜੱਟ ਦਾ’  ਦਾ ਐਲਾਨ ਕੀਤਾ ਹੈ। ਇਸ ਗੀਤ ਨੂੰ ਅੰਮ੍ਰਿਤ ਮਾਨ ਨੇ ਖੁੱਦ ਲਿਖਿਆ ਤੇ ਗਾਇਆ ਹੈ।

 
 
 
 
 
 
 
 
 
 
 
 
 
 

ਗੋਨਿਆਣੇ ਆਲਾ ਆ ਗਿਆ ਗੋਨਿਆਣੇ ਆਲਾ ਛਾਅ ਗਿਆ 🐅 SUBAAH JATT DA ft. @gurlejakhtarmusic soon @gursidhuinsta @bambbeats_official @jasminbajwa22 @b2getherpros @being.digitall @mahisandhuofficial 💪🏽

A post shared by Amrit Maan (@amritmaan106) on Jan 31, 2020 at 11:47pm PST


ਇਸ ਗੀਤ ਦਾ ਮਿਊਜ਼ਿਕ ਗੁਰ ਸਿੱਧੂ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਪੂਰਾ ਪ੍ਰੋਜੈਕਟ ਮਾਹੀ ਸੰਧੂ ਤੇ ਜੋਬਨ ਸੰਧੂ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ। ਅੰਮ੍ਰਿਤ ਮਾਨ ਵੱਲੋਂ ਸਾਂਝੇ ਕੀਤੇ ਇਸ ਪੋਸਟਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News