ਅਮਿਤਾਭ ਦੀ ਇਸ ਫਿਲਮ ''ਚ ਪੰਜਾਬੀ ਮਾਂ ਦਾ ਕਿਰਦਾਰ ਨਿਭਾਏਗੀ ਅੰਮ੍ਰਿਤਾ ਸਿੰਘ

3/6/2019 4:20:15 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ ਆਉਣ ਵਾਲੀ ਫਿਲਮ 'ਬਦਲਾ' 'ਚ ਪੰਜਾਬੀ ਮਾਂ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਤਾਪਸੀ ਪੰਨੂ ਦੀ ਜੋੜੀ ਵਾਲੀ ਫਿਲਮ ਸਪੈਨਿਸ਼ ਫਿਲਮ 'ਦਿ ਇਨਵਿਜ਼ੀਬਲ ਗੈਸਟ' ਦਾ ਅਧਿਕਾਰਤ ਹਿੰਦੀ ਰੀਮੇਕ ਹੈ। ਅੰਮ੍ਰਿਤਾ ਸਿੰਘ 'ਟੂ ਸਟੇਟਸ' ਤੋਂ ਬਾਅਦ ਫਿਲਮ 'ਬਦਲਾ' ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਅੰਮ੍ਰਿਤਾ ਨੇ ਕਿਹਾ, ''ਹਾਂ ਬਹੁਤ ਦਿਨਾਂ ਬਾਅਦ ਇਕ ਬਹਿਤਰੀਨ ਮੌਕਾ ਮਿਲਿਆ ਹੈ, ਆਪਣਾ ਹੁਨਰ ਦਿਖਾਉਣ ਦਾ। ਮੇਰਾ ਕੰਮ ਕਿਹੋ ਜਿਹਾ, ਇਹ ਤਾਂ ਦਰਸ਼ਕ ਹੀ ਦੱਸਣਗੇ।''

ਦੱਸਣਯੋਗ ਹੈ ਕਿ 'ਟੂ ਸਟੇਟਸ' 'ਚ ਅੰਮ੍ਰਿਤਾ ਸਿੰਘ ਨੇ ਇਕ ਪੰਜਾਬੀ ਮਾਂ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਸੀ। ਫਿਲਮ 'ਬਦਲਾ' ਦੀ ਪਹਿਲੀ ਲੁੱਕ, ਟਰੇਲਰ ਅਤੇ ਹੁਣ ਤੱਕ ਰਿਲੀਜ਼ ਹੋਏ ਗੀਤਾਂ ਨੇ ਫਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ ਅਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਫਿਲਮ ਦੀ ਰਿਲੀਜ਼ਿੰਗ 'ਤੇ ਟਿਕੀਆਂ ਹੋਈਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News