ਜਨਮਦਿਨ ''ਤੇ ਜਾਣੋ ਅਮ੍ਰਿਤਾ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

2/9/2020 12:58:34 PM

ਮੁੰਬਈ(ਬਿਊਰੋ)— 90 ਦੇ ਦਹਾਕੇ 'ਚ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਨਾਲ ਬਾਲੀਵੁੱਡ 'ਚ ਤਹਿਲਕਾ ਮਚਾਉਣ ਵਾਲੀ ਅਦਾਕਾਰਾ ਅੰਮਿਤਾ ਸਿੰਘ ਅੱਜ ਆਪਣਾ 62ਵਾਂ ਜਨਮਦਿਨ ਮਨਾ ਰਹੀ ਹੈ । ਅੰਮ੍ਰਿਤਾ ਦਾ ਜਨਮ 9 ਫਰਵਰੀ 1958 ਵਿਚ ਦਿੱਲੀ ਵਿਚ ਹੋਇਆ। ਆਪਣੇ ਬੋਲਡ ਅਤੇ ਬੇਬਾਕ ਅੰਦਾਜ਼ ਨਾਲ ਅੰਮ੍ਰਿਤਾ ਹਮੇਸ਼ਾ ਸੁਰਖੀਆਂ 'ਚ ਰਹੀ।

PunjabKesari
ਜਦੋਂ ਅੰਮ੍ਰਿਤਾ ਨੇ ਬਾਲੀਵੁੱਡ ਦੁਨੀਆ ਵਿਚ ਐਂਟਰੀ ਕੀਤੀ ਸੀ ਤਾ ਉਨ੍ਹਾਂ ਨਾਲ ਹਰ ਡਾਇਰੈਕਟਰ ਤੇ ਐਕਟਰ ਕੰਮ ਕਰਨਾ ਚਾਹੁੰਦਾ ਸੀ। ਅਮ੍ਰਿਤਾ ਨੇ ਕਈ ਅਭਿਨੇਤਾਵਾਂ ਨਾਲ ਫਿਲਮਾਂ ਕੀਤੀਆਂ ਪਰ ਲੋਕਾਂ ਨੂੰ ਸਨੀ ਦਿਓਲ ਤੇ ਅੰਮ੍ਰਿਤਾ ਦੀ ਸਭ ਤੋਂ ਵੱਧ ਜੋੜੀ ਪਸੰਦ ਆਈ ਸੀ। ਸਨੀ ਦਿਓਲ, ਕ੍ਰਿਕੇਟਰ ਰਵੀ ਸ਼ਾਸਤਰੀ ਅਤੇ ਅਭਿਨੇਤਾ ਵਿਨੋਦ ਖੰਨਾ ਨਾਲ ਅੰਮ੍ਰਿਤਾ ਦੇ ਅਫੇਅਰ ਦੇ ਸਭ ਵੱਧ ਚਰਚੇ ਰਹੇ ਪਰ ਇਸ ਪੰਜਾਬੀ ਲੜਕੀ ਦਾ ਦਿਲ ਨਵਾਬ ਸੈਫ ਅਲੀ ਖਾਨ 'ਤੇ ਆ ਗਿਆ। ਉਮਰ 'ਚ ਸਾਲਾਂ ਦੇ ਅੰਤਰ ਕਰਕੇ ਇਹ ਵਿਆਹ ਜ਼ਿਆਦਾ ਚਿਰ ਨਹੀ ਚੱਲ ਸਕਿਆ।

PunjabKesari
ਵਿਆਹ ਦੇ ਕੁਝ ਸਾਲਾਂ ਬਾਅਦ ਸਾਲ 2੦੦4 'ਚ ਦੋਵਾਂ ਦਾ ਤਲਾਕ ਹੋ ਗਿਆ । ਇੱਕ ਇੰਟਰਵਿਊ 'ਚ ਸੈਫ ਅਲੀ ਖਾਨ ਨੇ ਖੁਲਾਸਾ ਕੀਤਾ ਕਿ ਅੰਮ੍ਰਿਤਾ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੰਦੀ ਸੀ। ਅੰਮ੍ਰਿਤਾ ਨੇ ਵਿਆਹ ਤੋਂ ਬਾਅਦ ਫਿਲਮਾਂ ਕਰਨੀਆਂ ਬੰਦ ਕਰ ਦਿੱਤੀਆਂ ਹਨ। ਅੰਮ੍ਰਿਤਾ ਦੇ ਦੋ ਬੱਚੇ ਸਾਰਾ ਅਲੀ ਖਾਨ ਤੇ ਅਬਰਾਹਮ ਹਨ । ਸਾਰਾ ਅਲੀ ਹੂਬਹੂ ਆਪਣੀ ਮਾਂ ਵਾਂਗ ਦਿਖਾਈ ਦਿੰਦੀ ਹੈ ਹੁਣ ਤੱਕ ਉਸ ਦੀਆਂ ਦੋ ਫਿਲਮਾਂ ਆਈਆਂ ਹਨ ਜਿਹੜੀਆਂ ਸੁਪਰ ਹਿੱਟ ਰਹੀਆਂ ਹਨ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News