ਚਸ਼ਮਦੀਦ ਦਾ ਖੁਲਾਸਾ, ਹਾਦਸੇ 'ਚ ਜਾ ਸਕਦੀ ਸੀ ਕਮਲ ਹਾਸਨ ਤੇ ਕਾਜਲ ਅਗਰਵਾਲ ਦੀ ਜਾਨ

2/20/2020 1:51:29 PM

ਚੇਨਈ (ਬਿਊਰੋ) — ਸਾਊਥ ਦੇ ਸੁਪਰਸਟਾਰ ਕਮਲ ਹਾਸਲ ਦੀ ਫਿਲਮ 'ਇੰਡੀਅਨ 2' ਦੇ ਸੈੱਟ 'ਤੇ ਬੁੱਧਵਾਰ ਨੂੰ ਇਕ ਵੱਡਾ ਹੋਇਆ, ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ। ਦਰਅਸਲ, ਚੇਨਈ ਦੇ ਈ. ਵੀ. ਪੀ. ਸਟੂਡੀਓ 'ਚ ਕ੍ਰੇਨ ਕ੍ਰੈਸ਼ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋਏ ਹਨ ਪਰ ਹੁਣ ਇਸ ਹਾਦਸੇ ਦੀ ਇਕ ਚਸ਼ਮਦੀਦ ਨੇ ਇਸ ਵਾਲ ਜੁੜੀ ਇਕ ਨਵੀਂ ਸੂਚਨਾ ਦਿੱਤੀ ਹੈ। ਇਸ ਫਿਲਮ ਦੀ ਕਾਸਟਿਊਮ ਡਿਜ਼ਾਈਨਰ ਅੰਮ੍ਰਿਤਾ ਰਾਮ ਮੁਤਾਬਕ, ਫਿਲਮ ਦੇ ਹੀਰੋ ਕਮਲ ਹਾਸਲ ਤੇ ਅਦਾਕਾਰਾ ਕਾਜਲ ਅਗਰਵਾਲ ਵੀ ਇਸ ਕ੍ਰੇਨ ਤੋਂ ਕੁਝ ਹੀ ਦੂਰੀ 'ਤੇ ਸਨ। ਇਸ ਘਟਨਾ 'ਚ ਦੋਵੇਂ ਵਾਲ-ਵਾਲ ਬਚੇ ਹਨ।

ਅੰਮ੍ਰਿਤਾ ਰਾਜ ਨੇ ਟਵਿਟਰ 'ਤੇ ਲਿਖਿਆ, ''ਇਸ ਭਿਆਨਕ ਹਾਦਸੇ ਤੋਂ ਵਾਲ-ਵਾਲ ਬਚੇ। ਇਸ ਕ੍ਰੇਨ ਦੇ ਕ੍ਰੈਸ਼ ਹੋਣ ਨਾਲ ਤਕਰੀਬਨ 10 ਸੈਕਿੰਡ ਦੀ ਦੂਰੀ 'ਤੇ ਸਨ। ਅਸੀਂ ਬਹੁਤ ਖੁਸ਼ਨਸੀਬ ਸਨ ਕਿ ਕਮਲ ਸਰ, ਕਾਜਲ ਤੇ ਮੈਂ ਵਾਲ-ਵਾਲ ਬਚੇ। ਸਾਡੇ ਨਾਲ ਦੇ ਲੋਕ ਜਿਹੜੇ ਇਸ ਘਟਨਾ ਦਾ ਸ਼ਿਕਾਰ ਹੋਏ ਉਨ੍ਹਾਂ ਦੀ ਆਤਮਾ ਨੂੰ ਈਸ਼ਵਰ ਸ਼ਾਂਤੀ ਦੇਵੇ।''

 
 
 
 
 
 
 
 
 
 
 
 
 
 
 
 

A post shared by Lyca Productions (@lyca_productions) on Feb 19, 2020 at 2:14pm PST

ਦੱਸ ਦਈਏ ਕਿ ਇਸ ਹਾਦਸੇ 'ਚ ਮਧੁ (29), ਕ੍ਰਿਸ਼ਣਾ (34) ਤੇ ਇਕ ਸਟਾਫਰ ਚੰਦਰਨ (60) ਦੀ ਮੌਤ ਹੋਈ ਹੈ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਫਿਲਮ 'ਇੰਡੀਅਨ 2' ਦੀ ਸ਼ੂਟਿੰਗ ਈ. ਵੀ. ਪੀ. ਐਸਟੇਟ ਸਪਾਟ 'ਤੇ ਚੱਲ ਰਹੀ ਸੀ। ਸੂਤਰਾਂ ਮੁਤਾਬਕ ਇਹ ਹਾਦਸਾ 19 ਫਰਵਰੀ ਰਾਤ 9-30 ਵਜੇ ਵਾਪਰਿਆ। ਇਸ ਤੋਂ ਬਾਅਦ ਪੀੜਤ ਲੋਕਾਂ ਨੂੰ ਤੁਰੰਤ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ, ਜਿਨ੍ਹਾਂ ਦਾ ਹਾਲ ਜਾਣਨ ਲਈ ਕਮਲ ਹਸਨ ਹਸਪਤਾਲ ਵੀ ਪਹੁੰਚੇ ਸਨ।


ਦੱਸਣਯੋਗ ਹੈ ਕਿ ਇਸ ਫਿਲਮ ਨੂੰ ਐਸ ਸ਼ੰਕਰ ਡਾਇਰੈਕਟ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਇਸ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਸੀ। ਇਸ ਫਿਲਮ ਦੇ ਪੋਸਟਰ ਇਕ ਬਜ਼ੁਰਗ ਕਿਰਦਾਰ ਵਿਚ ਨਜ਼ਰ ਆਏ ਸੀ। ਇਹ ਫਿਲਮ 1996 ਵਿਚ ਆਈ ਕਮਲ ਹਸਨ ਦੀ ਫਿਲਮ 'ਇੰਡੀਅਨ' ਦਾ ਸੀਕਵਲ ਹੈ। ਫਿਲਮ ਨੂੰ ਲਾਇਕਾ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਇਸ ਵਿਚ ਸਿਧਾਰਥ ਅਤੇ ਕਾਜਲ ਅਗਰਵਾਲ ਵੀ ਅਹਿਮ ਭੂਮਿਕਾ ਵਿਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News