ਵਿਸ਼ਾਲ ਦੀਆਂ ਇਨ੍ਹਾਂ ਹਰਕਤਾਂ ਕਾਰਨ ਆਪੇ ’ਚੋਂ ਬਾਹਰ ਹੋਈ ਸੀ ਮਧੁਰਿਮਾ, ਸਾਹਮਣੇ ਆਈ ਵਜ੍ਹਾ

2/20/2020 2:55:04 PM

ਮੁੰਬਈ(ਬਿਊਰੋ)-  ‘ਬਿੱਗ ਬੌਸ 13’ ਵਿਚ ਸਾਬਕਾ ਜੋੜੀ ਮਧੁਰਿਮਾ ਤੁੱਲੀ ਅਤੇ ਵਿਸ਼ਾਲ ਆਦਿੱਤਿਆ ਸਿੰਘ ਦੇ ਵਿਚਕਾਰ ਹੋਈ ਲੜਾਈ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਗੱਲ ਉਦੋਂ ਵਧੀ ਜਦੋਂ ਮਧੁਰਿਮਾ ਨੇ ਗੁੱਸੇ ਵਿਚ ਆ ਕੇ ਵਿਸ਼ਾਲ ਨੂੰ ਫਰਾਈਪੈਨ ਮਾਰਿਆ। ਆਪਣੀ ਇਸ ਹਰਕਤ ਕਾਰਨ ਮਧੁਰਿਮਾ ਨੂੰ ਸ਼ੋਅ ’ਚੋਂ ਵੀ ਬਾਹਰ ਹੋਣਾ ਪਿਆ ਸੀ। ਹੁਣ ਇਕ ਇੰਟਰਵਿਊ ਦੌਰਾਨ ਮਧੁਰਿਮਾ ਨੇ ਦੱਸਿਆ ਕਿ ਕਿਉਂ ਉਹ ਵਿਸ਼ਾਲ ’ਤੇ ਇਸ ਤਰ੍ਹਾਂ ਕਿਉਂ ਭੜਕੀ ਸੀ? ਅਤੇ ਕਿਉਂ ਉਸ ਨੂੰ ਗੁੱਸਾ ਆਇਆ ਸੀ?

 
 
 
 
 
 
 
 
 
 
 
 
 
 

Every action triggers a reaction.. You can stand up for yourself or just sit & cry! Everything, has consequences! 🙂 . . Styled by @shailjaanand Jacket by @starlet.fashion Jeans by @__madeforher__ Assisted by @drashtidiwan . #MadhurimaTuli #BiggBoss13 #ColorsTV #voot

A post shared by Madhurima Tuli (@madhurimatuli) on Jan 15, 2020 at 4:44am PST


ਇਕ ਇੰਟਰਵਿਊ ਦੌਰਾਨ ਮਧੁਰਿਮਾ ਨੇ ਕਿਹਾ,‘‘ਮੈਂ ਆਪਣੇ ਹਰ ਇਕ ਐਕਸ਼ਨ ਨੂੰ ਡਿਫੈਂਡ ਕੀਤਾ ਹੈ। ਵਿਸ਼ਾਲ ਮੈਨੂੰ ਵਾਰ-ਵਾਰ ਇੰਸਲਟ ਕਰ ਰਿਹਾ ਸੀ ਪਰ ਜਦੋਂ ਉਸ ਨੇ ਮੇਰੇ ਮੂੰਹ ’ਤੇ ਪਾਣੀ ਸੁੱਟਿਆ ਤਾਂ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਮੈਂ ਉਸ ਨੂੰ ਮਾਰਿਆ।’’ ਮਧੁਰਿਮਾ ਨੇ ਕਿਹਾ,‘‘ਵਿਸ਼ਾਲ ਆਦਿੱਤਿਆ ਸਿੰਘ ਮੈਨੂੰ ਵਾਰ-ਵਾਰ ਇਹ ਕਹਿੰਦਾ ਸੀ ਕਿ ਉਹ ਮੇਰੇ ਚਿਹਰੇ ’ਤੇ ਥੁੱਕੇਗਾ ਤੱਕ ਨਹੀਂ, ਉਹ ਮੈਨੂੰ ਦੇਖਣਾ ਤੱਕ ਨਹੀਂ ਚਾਹੁੰਦਾ ਹੈ। ਜਦੋਂ ਮੈਂ ‘ਬਿੱਗ ਬੌਸ 13’ ਵਿਚ ਗਈ ਸੀ, ਮੈਂ ਸੋਚਿਆ ਸੀ ਕਿ ਚੀਜ਼ਾਂ ਬਿਹਤਰ ਹੋਣਗੀਆਂ ਪਰ ਉਹ ਵਾਰ-ਵਾਰ ਮੇਰੀ ਬੇਇੱਜ਼ਤੀ ਕਰਦਾ ਸੀ। ਉਸ ਨੇ ਮੇਰੇ ’ਤੇ ਪਾਣੀ ਸੁੱਟਿਆ। ਮੇਰੇ ਅੰਦਰ ਖੁੱਦ ’ਤੇ ਕਾਬੂ ਰੱਖਣ ਦੀ ਸਮਰਥਾ ਨਹੀਂ ਸੀ। ਮੈਂ ਚੁੱਪ ਨਹੀਂ ਰਹਿ ਸਕਦੀ ਸੀ, ਇਸ ਲਈ ਮੈਂ ਉਸ ਨੂੰ ਮਾਰਿਆ।’’

 

 
 
 
 
 
 
 
 
 
 
 
 
 
 

"Next time you think of beautiful things, Don't forget to count yourself in." Madhurima is attraction of the #biggboss13 house. Keep Supporting and Voting for her. . . Styled by @shailjaanand Outfit by @vinnykhuranaofficial Jewellery @izaarajewellery Assisted by @drashtidiwan . #voteformadhurima #MadhurimaTuli #ColorsTV #weekendkavaarwithsalman #WeSupportMadhurima #madhurima

A post shared by Madhurima Tuli (@madhurimatuli) on Jan 8, 2020 at 10:28pm PST

ਇਸ ਤੋਂ ਬਾਅਦ ਮਧੁਰਿਮਾ ਨੇ ਕਿਹਾ,‘‘ਲੋਕ ਮੈਨੂੰ ਕਹਿੰਦੇ ਹਨ ਕਿ ਮੈਂ ਏਬਿਊਸਿਵ ਸੀ। ਉਹ ਵੀ ਏਬਿਊਸਿਵ ਸੀ, ਜਦੋਂ ਉਹ ਮੈਨੂੰ ਕਹਿੰਦਾ ਸੀ ਕਿ ਉਹ ਮੇਰੇ ਚਿਹਰੇ ’ਤੇ ਥੁੱਕੇਗਾ ਵੀ ਨਹੀਂ, ਉਹ ਵੀ ਏਬਿਊਜ ਕਰਨ ਵਰਗਾ ਹੀ ਹੈ। ਮੈਂ ਉਸ ਨੂੰ 3-4 ਵਾਰ ਗਾਲ੍ਹ ਦਿੱਤੀ ਹੋਵੇਗੀ ਪਰ ਉਹ ਵਾਰ-ਵਾਰ ਅਜਿਹਾ ਕਰਦਾ ਸੀ।’’

 

 
 
 
 
 
 
 
 
 
 
 
 
 
 

🎈❤️😘

A post shared by Madhurima Tuli (@madhurimatuli) on Jan 27, 2020 at 5:53am PST

ਦੱਸ ਦੇਈਏ ਕਿ ਮਧੁਰਿਮਾ ਤੁੱਲੀ ਅਤੇ ਵਿਸ਼ਾਲ ਆਦਿੱਤਿਆ ਸਿੰਘ ਨੇ ਸ਼ੋਅ ’ਚੋਂ ਨਿਕਲਣ ਤੋਂ ਬਾਅਦ ਇਕ-ਦੂਜੇ ਨਾਲ ਮਿਲਣ ਤੋਂ ਮਨਾ ਕਰ ਦਿੱਤਾ ਸੀ ਪਰ ਪਿਛਲੇ ਦਿਨੀਂ ਹੋਏ ਬਿੱਗ ਬੌਸ ਫਿਨਾਲੇ ਵਿਚ ਦੋਵਾਂ ਨੇ ਇਕੱਠੇ ਪਰਫਾਰਮ ਕੀਤਾ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ, ਮਧੁਰਿਮਾ ਤੁੱਲੀ ‘ਬਿੱਗ ਬੌਸ 13’ ਤੋਂ ਬਾਅਦ ਕਲਰਸ ਦੇ ਸ਼ੋਅ ‘ਇਸ਼ਕ ਮੇਂ ਮਰਜਾਵਾਂ 2’ ਵਿਚ ਨਜ਼ਰ ਆਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News