ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅੰਗਦ ਬੇਦੀ, ਹਸਪਤਾਲ ''ਚ ਕਰਵਾਇਆ ਗਿਆ ਦਾਖਲ

2/13/2020 11:59:29 AM

ਮੁੰਬਈ (ਬਿਊਰੋ) — ਬੀਤੇ ਦਿਨੀਂ ਖਬਰਾਂ ਆਈਆਂ ਸਨ ਕਿ ਬਾਲੀਵੁੱਡ ਅਭਿਨੇਤਾ ਅੰਗਦ ਬੇਦੀ ਆਪਣੇ ਆਉਣ ਵਾਲੇ ਵੈੱਬ ਸ਼ੋਅ 'ਮਮਭਾਈ' 'ਚ ਇਕ ਸੀਨੀਅਰ ਪੁਲਸ ਅਫਸਰ ਦਾ ਕਿਰਦਾਰ ਨਿਭਾ ਰਹੇ ਹਨ। ਇਸ ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅੰਗਦ ਬੇਦੀ ਜ਼ਖਮੀ ਹੋ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਲਿਆਂਦਾ ਗਿਆ। ਦਰਅਸਲ, ਇਕ ਐਕਸ਼ਨ ਸੀਨ ਫਿਲਮਾਉਣ ਦੌਰਾਨ ਅੰਗਦ ਬੇਦੀ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੇ ਗੋਢਿਆਂ ਦੀ ਸਰਜਰੀ ਕੀਤੀ ਗਈ। ਸਰਜਰੀ ਤੋਂ ਪਹਿਲਾਂ ਪਤਨੀ ਨੇਹਾ ਧੂਪੀਆ ਨੇ ਇਕ ਬਣਾਇਆ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਅੰਗਦ ਬੇਦੀ ਨੇ ਆਪਣੀ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਇਹ ਮੈਂ ਹੀ ਹਾਂ, ਆਪਣੇ ਗੋਢਿਆਂ ਦੀ ਸਰਜਰੀ ਕਰਵਾਉਣ ਤੋਂ ਕੁਝ ਮਿੰਟ ਪਹਿਲਾਂ। ਮੈਨੂੰ ਲੱਗਦਾ ਹੈ ਕਿ ਘਬਰਾਹਟ ਕਾਰਨ ਮੈਂ ਜ਼ਿਆਦਾ ਬੋਲ ਰਿਹਾ ਹਾਂ। ਮੇਰੀ ਪਤਨੀ ਵਲੋਂ ਇਸ ਵੀਡੀਓ ਨੂੰ ਕੈਪਚਰ ਕੀਤਾ ਗਿਆ ਹੈ ਪਰ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ।''

 

 
 
 
 
 
 
 
 
 
 
 
 
 
 

That’s me minutes before going in for a knee surgery... I think my nerves got me talking too much... captured by my wifey ( also pls note she has no clue which knee is injured 🤪🙈) but I still love her too much ... stay tuned for more ... will keep u posted with more videoes if I’m not dying in pain 😤😎 ... #AngadsKneedy #Vlog1

A post shared by Angad Bedi “ARVIND VASHISHTHH” (@angadbedi) on Feb 11, 2020 at 8:56pm PST

ਦੱਸ ਦਈਏ ਕਿ ਨੇਹਾ ਵੀਡੀਓ 'ਚ ਅੰਗਦ ਤੋਂ ਇਹ ਪੁੱਛਦੀ ਨਜ਼ਰ ਆ ਰਹੀ ਹੈ ਕਿ ਉਹ ਕੀ ਖਾਣਗੇ, ਜਿਸ 'ਤੇ ਅੰਗਦ ਆਖਦੇ ਹਨ, ''ਮੈਂ ਅੱਠ ਘੰਟਿਆਂ ਤੋਂ ਕੁਝ ਨਹੀਂ ਖਾਧਾ ਹੈ।'' ਨੇਹਾ ਇਸ ਦੇ ਜਵਾਬ 'ਚ ਆਖਦੀ ਹੈ, ''ਇਹ ਸਭ ਤੋਂ ਲੰਬਾ ਸਮਾਂ ਹੋਵੇਗਾ, ਜਦੋਂ ਤੁਸੀਂ ਬਿਨਾਂ ਕੁਝ ਖਾਧੇ ਰਹੋਗੇ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News