ਪੰਜਾਬੀ ਫਿਲਮ ਇੰਡਸਟਰੀ ''ਚ ਸੋਗ ਦੀ ਲਹਿਰ, ਨਹੀਂ ਰਹੇ ਹਰਮੇਲ ਸਿੰਘ ਪਨੂੰ

2/13/2020 12:52:48 PM

ਜਲੰਧਰ (ਬਿਊਰੋ) — ਬਾਲੀਵੁੱਡ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਰਮੇਲ ਸਿੰਘ ਪਨੂੰ ਦਾ ਬੀਤੀ ਰਾਤ ਦਿਹਾਂਤ ਹੋ ਗਿਆ, ਜਿਸ ਨਾਲ ਪੂਰੀ ਫਿਲਮ ਇੰਡਸਟਰੀ ਸੋਗ 'ਚ ਡੁੱਬੀ ਹੋਈ ਹੈ। ਲੁਧਿਆਣਾ ਦੇ ਸਿਵਲ ਲਾਈਨ ਇਲਾਕੇ ਦੇ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਹਰਮੇਲ ਸਿੰਘ ਪਨੂੰ ਦੀ ਉਮਰ 70 ਸਾਲ ਸੀ। ਉਹ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਸਨ।

ਦੱਸ ਦਈਏ ਕਿ ਹਰਮੇਲ ਸਿੰਘ ਪਨੂੰ ਵੱਡੇ ਪਰਦੇ 'ਤੇ ਵੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਉਨ੍ਹਾਂ ਨੇ ਅਮਿਤਾਭ ਬੱਚਨ, ਸ਼ਤਰੂਘਨ ਸਿਨ੍ਹਾ ਤੋਂ ਇਲਾਵਾ ਕਈ ਵੱਡੇ ਸਿਤਾਰਿਆਂ ਨਾਲ ਵੀ ਕੰਮ ਕਰ ਚੁੱਕੇ ਹਨ। ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਫਿਲਮਾਂ 'ਚ ਵਿਲੇਨ ਦੀ ਹੀ ਭੂਮਿਕਾ ਨਿਭਾਈ ਹੈ। ਉਥੇ ਹੀ ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ ਛਾਈ ਹੋਈ ਹੈ ਤੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News