ਆਸਿਮ ਨੂੰ ਛੱਡ ਰਸ਼ਮੀ 'ਤੇ ਮਿਹਰਬਾਨ ਹੋਈ ਹਿਮਾਂਸ਼ੀ ਖੁਰਾਨਾ, ਖਰੀਦਿਆ ਇਹ ਖਾਸ ਤੋਹਫਾ

2/13/2020 12:59:04 PM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਹਿਮਾਂਸ਼ੀ ਖੁਰਾਨਾ ਦੀ ਐਂਟਰੀ ਤੋਂ ਬਾਅਦ ਗੇਮ ਅਚਾਨਕ ਬਦਲ ਗਈ ਸੀ। ਆਸਿਮ ਰਿਆਜ਼ ਨੇ ਸ਼ੋਅ 'ਚ ਉਸ ਨੂੰ ਵਿਆਹ ਲਈ ਵੀ ਪ੍ਰੋਪਜ਼ ਕੀਤਾ ਸੀ। ਹੁਣ ਹਿਮਾਂਸ਼ੀ ਖੁਰਾਨਾ ਬਿੱਗ ਬੌਸ ਦੇ ਘਰ ਤੋਂ ਬਾਹਰ ਹੈ ਤੇ ਉਹ ਲਗਾਤਾਰ ਆਸਿਮ ਨੂੰ ਸਪੋਰਟ ਵੀ ਕਰ ਰਹੀ ਹੈ। ਹਿਮਾਂਸ਼ੀ ਖੁਰਾਨਾ, ਆਸਿਮ ਰਿਆਜ਼ ਤੋਂ ਇਲਾਵਾ ਰਸ਼ਮੀ ਦੇਸਾਈ ਨੂੰ ਵੀ ਸਪੋਰਟ ਕਰ ਰਹੀ ਹੈ। ਹਿਮਾਂਸ਼ੀ ਨੇ ਰਸ਼ਮੀ ਲਈ ਇਕ ਪਰਫਿਊਮ ਵੀ ਖਰੀਦਿਆ ਹੈ। ਦਰਅਸਲ, ਸ਼ੋਅ 'ਚ ਰਸ਼ਮੀ ਨੇ ਆਸਿਮ ਰਿਆਜ਼ ਤੋਂ ਪਰਫਿਊਮ ਮੰਗਿਆ ਸੀ, ਜਿਸ ਨੂੰ ਹਿਮਾਂਸ਼ੀ ਛੱਡ ਗਈ ਸੀ। ਹੁਣ ਹਿਮਾਂਸ਼ੀ ਨੇ ਉਸ ਲਈ ਇਹ ਸਪੈਸ਼ਲ ਗਿਫਟ ਖਰੀਦਿਆ ਹੈ। ਹਿਮਾਂਸ਼ੀ ਦਾ ਇਹ ਤੋਹਫਾ ਕਾਫੀ ਕੀਮਤੀ ਵੀ ਲੱਗ ਰਿਹਾ ਹੈ।

ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੀ ਖੂਬਸੂਰਤ ਬਾਂਡਿੰਗ ਕਿਸੇ ਤੋਂ ਲੁਕੀ ਨਹੀਂ ਹੈ। ਵੈਲੇਨਟਾਈਨ ਵੀਕ 'ਚ ਜਿਥੇ ਕਪੱਲਸ ਇਕ-ਦੂਜੇ ਨਾਲ ਕਵਾਲਿਟੀ ਸਮਾਂ ਬਤੀਤ ਕਰ ਰਹੇ ਹਨ, ਉਥੇ ਹੀ ਬਿੱਗ ਬੌਸ 13 ਦੀ ਸਾਬਕਾ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਨਾ ਆਸਿਮ ਦੇ ਬਿਨਾਂ ਹੀ ਆਪਣਾ ਵੈਲੇਨਟਾਈਨ ਡੇਅ ਸੈਲੀਬ੍ਰੇਟ ਕਰ ਰਹੀ ਹੈ।

 
 
 
 
 
 
 
 
 
 
 
 
 
 

⭐️🐸❤️

A post shared by Himanshi Khurana 🐸 (@iamhimanshikhurana) on Feb 10, 2020 at 9:37am PST

ਹਿਮਾਂਸ਼ੀ ਨੇ 12 ਫਰਵਰੀ ਨੂੰ ਹਗ ਡੇਅ ਵਾਲੇ ਦਿਨ ਆਸਿਮ ਲਈ ਇਕ ਖੂਬਸੂਰਤ ਪੋਸਟ ਸ਼ੇਅਰ ਕਰਦੇ ਆਸਿਮ ਨੂੰ ਹਗ ਡੇਅ ਵਿਸ਼ ਕੀਤਾ ਹੈ। ਹਿਮਾਂਸ਼ੀ ਨੇ ਬਿੱਗ ਬੌਸ ਹਾਊਸ ਦੀ ਇਕ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਆਸਿਮ ਹਿਮਾਂਸ਼ੀ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਹਿਮਾਂਸ਼ੀ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਹੈਪੀ ਹਗ ਡੇਅ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News