ਸੰਗਤਾਂ ਨੂੰ ਨਿਹਾਲ ਕਰ ਰਿਹੈ ਮੰਗੀ ਮਾਹਲ ਦਾ ਧਾਰਮਿਕ ਗੀਤ ''ਲੰਗਰ ਛਕ ਕੇ ਜਾਇਓ ਜੀ'' (ਵੀਡੀਓ)

11/9/2019 1:11:05 PM

ਜਲੰਧਰ (ਬਿਊਰੋ) — ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਪਾਸੇ ਧਾਰਮਿਕ ਦੀਵਾਨ ਸਜਾਏ ਗਏ ਹਨ ਅਤੇ ਉਥੇ ਹੀ ਸੰਗੀਤ ਜਗਤ 'ਚ ਵੱਖ-ਵੱਖ ਗਾਇਕ ਆਪਣੇ-ਆਪਣੇ ਤਰੀਕੇ ਨਾਲ ਗੁਰੂ ਘਰ 'ਚ ਹਾਜ਼ਰੀ ਲਗਵਾ ਰਹੇ ਹਨ। ਇਸ ਸਭ ਦੇ ਚਲਦੇ ਗਾਇਕ ਮੰਗੀ ਮਾਹਲ ਨੇ ਆਪਣਾ ਧਾਰਮਿਕ ਗੀਤ 'ਲੰਗਰ ਛਕ ਕੇ ਜਾਇਓ ਜੀ' ਰਿਲੀਜ਼ ਕੀਤਾ ਹੈ। ਇਸ ਧਾਰਮਿਕ ਗੀਤ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਿਥੇ ਮੰਗੀ ਮਾਹਲ ਨੇ ਇਸ ਧਾਰਮਿਕ ਗੀਤ ਨੂੰ ਆਪਣੀ ਬੁਲੰਦ ਆਵਾਜ਼ ਦਿੱਤੀ ਹੈ ਉਥੇ ਹੀ ਇਸ ਦੇ ਬੋਲ ਵੀ ਖੁਦ ਮੰਗੀ ਮਾਹਲ ਵਲੋਂ ਹੀ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਰੁਪਿਨ ਕਾਹਲੋਂ ਨੇ ਦਿੱਤਾ ਹੈ। ਇਸ ਧਾਰਮਿਕ ਗੀਤ ਦੀ ਵੀਡੀਓ ਨੂੰ ਲਾਡੀ ਗਿੱਲ ਵਲੋਂ ਸੁਚੱਜੇ ਢੰਗ ਨਾਲ ਤਿਆਰ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਪਾਸੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਗੁਰੂ ਸਹਿਬਾਨ ਨੂੰ ਧਾਰਮਿਕ ਗੀਤ ਸਮਰਪਿਤ ਕਰ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News