ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਹੋਏ ਭਾਵੁਕ, ਕਿਹਾ- ''ਮੈਂ ਜ਼ਿੰਦਗੀ ''ਚ ਨਹੀਂ ਹਾਂ ਖੁਸ਼''

11/9/2019 2:00:12 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੈਰੀ ਸੰਧੂ ਦੇ ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਨਾਲ ਆਪਣੇ ਨਿੱਜੀ ਰਿਸ਼ਤਿਆਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਹੁਣ ਗੈਰੀ ਸੰਧੂ ਦੇ ਵਿਦੇਸ਼ ਦੌਰੇ ਦੇ ਲਾਈਵ ਸ਼ੋਅ 'ਚ ਇਕ ਵਾਰ ਫਿਰ ਜੈਸਮੀਨ ਸੈਂਡਲਾਸ ਦੀ ਚਰਚਾ ਹੋਈ ਹੈ। ਗੈਰੀ ਸੰਧੂ ਸ਼ੋਅ ਦੌਰਾਨ ਭਾਵੁਕ ਵੀ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਕਿਹਾ, ''ਮੈਂ ਵੀ ਇਕ ਕੁੜੀ ਨੂੰ ਪਿਆਰ ਕੀਤਾ ਸੀ ਤਾਂ ਦਰਸ਼ਕਾਂ ਵੱਲੋਂ ਜੈਸਮੀਨ ਦਾ ਨਾਂ ਲੈਣਾ ਸ਼ੁਰੂ ਕਰ ਦਿੱਤਾ। ਉੱਥੇ ਗੈਰੀ ਸੰਧੂ ਨੇ ਕਿਹਾ ਮੇਰਾ ਪਿਆਰ ਮਜ਼ਾਕ ਸੀ ਤੇ ਤੁਹਾਡਾ ਸੱਚਾ ਸੀ।''

 
 
 
 
 
 
 
 
 
 
 
 
 
 

Follow- @Sunrisemusicempire Admin- @GarryDhadwal @Dilkaransran Video- #garrydhadwal #dilkaransran #sunrisemusicempire Snapchat- GarryDhadwal & Dilkaransran8 ✅ਨੋਟ :- ਜੇ ਤੁਆਨੂੰ ਸਾਡਾ ਪੇਜ ਵਧੀਆ ਲੱਗੇ ਤਾਂ ਸ਼ੇਅਰ ਕਰਕੇ ਸਪੋਰਟ ਜਰੂਰ ਕਰੋ ਜੀ ✅

A post shared by Pakke Dubai Wale (@pakke.dubai.wale) on Nov 8, 2019 at 3:45am PST


ਦੱਸ ਦਈਏ ਕਿ ਇਸੇ ਦੌਰਾਨ ਗੈਰੀ ਸੰਧੂ ਆਪਣੇ ਮਾਤਾ-ਪਿਤਾ ਨੂੰ ਵੀ ਯਾਦ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ, ''ਮੈਂ ਜੋ ਕੁਝ ਵੀ ਕੀਤਾ ਹੈ ਸਭ ਸ਼ਰੇਆਮ ਕੀਤਾ ਹੈ ਅਤੇ ਜੋ ਲੋਕ ਦੇਖ ਰਹੇ ਹਨ ਸਭ ਲੋਕ ਦਿਖਾਵਾ ਹੈ। ਮੈਂ ਆਪਣੀ ਜ਼ਿੰਦਗੀ 'ਚ ਖੁਸ਼ ਨਹੀਂ ਹਾਂ।'' ਗੈਰੀ ਸੰਧੂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਸੇ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਆਪਣੇ ਮਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ ਸਨ, ਜਿਸ ਦਾ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News