Angrezi Medium ਦਾ ਟਰੇਲਰ ਦੇਖਣ ਤੋਂ ਬਾਅਦ ਫੈਨਜ਼ ਨੇ ਕੀਤੀ ਇਰਫਾਨ ਖਾਨ ਦੀ ਤਾਰੀਫ

2/13/2020 4:49:48 PM

ਮੁੰਬਈ(ਬਿਊਰੋ)- ਇਰਫਾਨ ਖਾਨ ਅਤੇ ਕਰੀਨਾ ਕਪੂਰ ਖਾਨ ਦੀ ਫਿਲਮ ‘ਅੰਗ੍ਰੇਜੀ ਮੀਡੀਅਮ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਨੂੰ ਹੋਮੀ ਅਦਜ਼ਾਨੀਆ ਨੇ ਡਾਇਰੈਕਟ ਕੀਤਾ ਹੈ। ਫਿਲਮ 20 ਮਾਰਚ 2020 ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੇ ਟਰੇਲਰ ਦਾ ਇੰਤਜ਼ਾਰ ਫੈਨਜ਼ ਬੇਸਬਰੀ ਨਾਲ ਕਰ ਰਹੇ ਸਨ। ਜਿਸ ਦਾ ਕਾਰਨ ਹੈ ਇਰਫਾਨ ਖਾਨ। ਇਰਫਾਨ ਖਾਨ ਨੂੰ ਸਕ੍ਰੀਨ ’ਤੇ ਦੇਖਣ ਲਈ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਟਰੇਲਰ ਰਿਲੀਜ਼ ਤੋਂ ਬਾਅਦ ਯੂਜ਼ਰਸ ਨੇ ਸੋਸ਼ਲ ਮੀਡੀਆ ’ਤੇ ਆਪਣੇ ਰੀਐਕਸ਼ਨ ਦਿੱਤੇ ਹਨ।

 


ਫਿਲਮ ਦੇ ਟਰੇਲਰ ਦੀ ਸ਼ੁਰੂਆਤ ਹੁੰਦੀ ਹੈ ਰਾਧਿਕਾ ਮਦਾਨ ਦੇ ਸਕੂਲ ਤੋਂ, ਜਿੱਥੇ ਰਾਧਿਕਾ ਨੂੰ ਸ‍ਕੂਲ ਵਿਚ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਇਰਫਾਨ ਖਾਨ ਆਪਣੀ ਧੀ ਦਾ ਮਾਣ ਵਧਾਉਂਦੇ ਹੋਏ ਸਟੇਜ ’ਤੇ ਖੜ੍ਹੇ ਹੋ ਕੇ ਇਕ ਇੰਗਲਿਸ਼ ਵਿਚ ਸਪੀਚ ਦਿੰਦੇ ਹਨ। ਉਹ ਅੰਗਰੇਜ਼ੀ ਵਿਚ ਦੋ ਸ਼ਬ‍ਦ ਕਹਿੰਦੇ ਹਨ ਅਤੇ ਅੱਗੇ ਦੀ ਲਾਈਨ ਭੁੱਲ ਜਾਂਦੇ ਹਨ ਅਤੇ ਕਹਿੰਦੇ ਕਿ ਮੈਨੂੰ ਬਸ ਇੰਨੀ ਹੀ ਅੰਗਰੇਜ਼ੀ ਆਉਂਦੀ ਹੈ।

ਉਨ੍ਹਾਂ ਦੀ ਗੱਲ ’ਤੇ ਸਾਰੇ ਹੱਸਣ ਲੱਗਦੇ ਹਨ। ਹੁਣ ਸਕੂਲ ਤੋਂ ਬਾਅਦ ਰਾਧਿਕਾ ਅੱਗੇ ਪੜ੍ਹਨ ਲਈ ਲੰਡਨ ਜਾਣ ਦੀ ਇੱਛਾ ਜ਼ਾਹਿਰ ਕਰਦੀ ਹੈ ਪਰ ਇਰਫਾਨ ਕੋਲ ਧੀ ਨੂੰ ਪੜਾਉਣ ਲਈ ਪੈਸੇ ਨਹੀਂ ਹਨ। ਧੀ ਨੂੰ ਲੰਡਨ ਵਿਚ ਪੜਾਉਣ ਲਈ ਇਰਫਾਨ ਕੀ ਸਟਰਗਲ ਕਰਦੇ ਹਨ ਬਸ ਇਹੀ ਹੈ ਫਿਲਮ ਵਿਚ ਦੱਸਿਆ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News