120 ਕਿਲੋ ਵਜ਼ਨ ਨਾਲ ਉਰਵਸ਼ੀ ਰੌਤੇਲਾ ਨੇ ਕੀਤੀ ਐਕਸਰਸਾਈਜ਼, ਵੀਡੀਓ ਵਾਇਰਲ

2/13/2020 5:00:00 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਹਮੇਸ਼ਾ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕਈ ਵਾਰ ਉਹ ਆਪਣੇ ਡਾਂਸ ਦੀਆਂ ਵੀਡੀਓ ਤੇ ਫਿਟਨੈੱਸ ਵੀਡੀਓ ਲੈ ਕੇ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਇਸ ਵਾਰ ਉਰਵਸ਼ੀ ਨੇ ਆਪਣੇ ਜਿਮ ਸੈਸ਼ਨ ਦੀ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਉਰਵਸ਼ੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ 120 ਕਿੱਲੋ ਭਾਰ ਨਾਲ ਕਸਰਤ ਕਰ ਰਹੀ ਹੈ। ਬਾਲੀਵੁੱਡ ਅਦਾਕਾਰਾ ਉਰਵਸ਼ੀ ਦੇ ਜਿਮ ਦੀ ਇਸ ਵੀਡੀਓ 'ਤੇ ਫੈਨਜ਼ ਕਾਫੀ ਪ੍ਰਤੀਕ੍ਰਿਆ ਦੇ ਰਹੇ ਹਨ। ਉਰਵਸ਼ੀ ਰੌਤੇਲਾ ਦਾ ਜਿਮ ਵੀਡੀਓ 24 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇਹ ਵੀਡੀਓ ਇਸ ਦੀ ਉਦਾਹਰਣ ਹੈ ਕਿ ਅਦਾਕਾਰਾ ਆਪਣੀ ਤੰਦਰੁਸਤੀ ਪ੍ਰਤੀ ਕਿੰਨੀ ਕੁ ਚੇਤੰਨ ਹੈ। ਹਾਲ ਹੀ 'ਚ ਇਕ ਖਬਰ ਆਈ ਸੀ ਕਿ ਉਹ ਆਪਣੀ ਇਕ ਇੰਸਟਾਗ੍ਰਾਮ ਪੋਸਟ ਲਈ ਲੱਖਾਂ ਰੁਪਏ ਲੈਂਦੀ ਹੈ ਅਤੇ ਇਸ ਮਾਮਲੇ 'ਚ ਉਹ ਸਭ ਤੋਂ ਮਹਿੰਗੀ ਅਦਾਕਾਰਾ ਹੈ।

 
 
 
 
 
 
 
 
 
 
 
 
 
 

120 KGS (264.555 POUNDS) shoulder shrugs to develop upper trapezius muscles. Because my feed has been looking quite "made up" lately with all my postings from my shoots this month, here's a nofilter, sleepy, messy-haired video and all, just to remind you that the skin you wake up in might not be "flawless" but it houses a beautiful soul and that's you! Happy Sunday!! 🤗 #Assheis . . . . . . . . . . . . . . . . . . . . . . . . . . . . . . . #love #UrvashiRautela #workout #fitness #motivation #fit #BodyByUrvashi

A post shared by URVASHI RAUTELA 🇮🇳Actor🇮🇳 (@urvashirautela) on Feb 9, 2020 at 12:45am PST

ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਦੁਬਈ ਦੀ ਬ੍ਰਾਂਡ ਅੰਬੈਸਡਰ ਵੀ ਹੈ। ਹਾਲ ਹੀ 'ਚ ਉਰਵਸ਼ੀ ਰੌਤੇਲਾ ਦਾ ਗੀਤ 'ਇਕ ਡਾਇਮੰਡ ਦਾ ਹਾਰ ਲਿਆਦੇ ਯਾਰ' ਰਿਲੀਜ ਕੀਤਾ ਗਿਆ ਹੈ। ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਰਵਸ਼ੀ ਫਿਲਮ 'ਪਗਲਪੰਤੀ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਪੁਲਕਿਤ ਸਮਰਾਟ, ਅਨਿਲ ਕਪੂਰ, ਜਾਨ ਅਬ੍ਰਾਹਮ, ਇਲਿਆਨਾ ਅਤੇ ਕ੍ਰਿਤੀ ਖਰਬੰਦਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ।

 
 
 
 
 
 
 
 
 
 
 
 
 
 

This Valentine Week Delhi girls be like: Aap bolo I LOVE YOU bas ek baar bol do 🤣😂 . . . . . . . . . . . . . . . . . . . . . . . . . . . . . #love #UrvashiRautela #Valentineweek #Delhigirls

A post shared by URVASHI RAUTELA 🇮🇳Actor🇮🇳 (@urvashirautela) on Feb 13, 2020 at 2:21am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News