‘ਲਵ ਆਜ ਕੱਲ’ : ਪਿਆਰ ਤੋ ਪਿਆਰ ਹੀ ਹੋਤਾ ਹੈ

2/14/2020 9:17:25 AM

ਜਲੰਧਰ(ਬਿਊਰੋ)- ਬਾਲੀਵੁੱਡ ਦੀ ਚਰਚਿਤ ਜੋੜੀ ‘ਸਾਰਤਿਕ’ ਮਤਲਬ ਸਾਰਾ ਅਲੀ ਖਾਨ ਅਤੇ ਕਾਰਤਿਕ ਆਰੀਅਨ ਵੱਡੇ ਪਰਦੇ ’ਤੇ ਇਕੱਠੇ ਆਉਣ ਲਈ ਤਿਆਰ ਹਨ। ਅੱਜ ਵੈਲੇਨਟਾਈਨ ਡੇ ’ਤੇ ਇਨ੍ਹਾਂ ਦੀ ਫਿਲਮ ‘ਲਵ ਆਜ ਕੱਲ’ ਰਿਲੀਜ਼ ਹੋ ਰਹੀ ਹੈ। ਕਈ ਰੋਮਾਂਟਿਕ ਫਿਲਮਾਂ ਦੇ ਚੁੱਕੇ ਇਮਤਿਆਜ਼ ਅਲੀ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ। ਸਾਲ 2009 ਵਿਚ ਆਈ ਸੈਫ ਅਲੀ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ‘ਲਵ ਆਜ ਕੱਲ’ ਨੂੰ ਵੀ ਇਮਤਿਆਜ਼ ਨੇ ਹੀ ਨਿਰਦੇਸ਼ਿਤ ਕੀਤਾ ਸੀ, ਜਿਸ ਨੂੰ ਇਸ ਵਾਰ ਉਹ ਨਵੇਂ ਕਲੇਵਰ ਨਾਲ ਫਿਰ ਲਿਆ ਰਹੇ ਹਨ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਕਾਰਤਿਕ ਅਤੇ ਸਾਰਾ ਦੀ ਜੋੜੀ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਸ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਉਸ ਦੇ ਮੁੱਖ ਅੰਸ਼-


2009 ਵਿਚ ਵੀ ਸੈੱਟ ’ਤੇ ਮਸਤੀ ਕਰਦੀ ਸੀ, ਅੱਜ ਵੀ ਕਰਦੀ ਹਾਂ : ਸਾਰਾ

ਸਾਰਾ ਅਲੀ ਦਾ ਕਹਿਣਾ ਹੈ ਕਿ ਜਦੋਂ 2009 ਵਿਚ ‘ਲਵ ਆਜ ਕਲ’ ਦੀ ਸ਼ੂਟਿੰਗ ਚਲ ਰਹੀ ਸੀ ਤਾਂ ਮੈਂ ਕਈ ਵਾਰ ਉਸ ਦੇ ਸੈੱਟ ’ਤੇ ਗਈ ਸੀ ਅਤੇ ਹੁਣ ਸਾਲ 2020 ਵਿਚ ਆਈ ‘ਲਵ ਆਜ ਕਲ’ ਦਾ ਹਿੱਸਾ ਬਣ ਗਈ ਹਾਂ ਜੋ ਇਕ ਵੱਖਰਾ ਐਕਸਪੀਰੀਐਂਸ ਹੈ। ਉਦੋਂ ਮੈਂ ਸੈੱਟ ’ਤੇ ਜਾ ਕੇ ਖਾਣਾ ਖਾਂਦੀ ਸੀ ਪਰ ਹੁਣ ਨਹੀ ਖਾਂਦੀ। ਉਦੋਂ ਮੈਂ ਸੈੱਟ ’ਤੇ ਮੇਕਅੱਪ ਨਾਲ ਖੇਡਦੀ ਸੀ ਅਤੇ ਹੁਣ ਇਸਤੇਮਾਲ ਕਰਦੀ ਹਾਂ, ਉਦੋਂ ਸੈੱਟ ’ਤੇ ਰੌਲਾ ਰੱਪਾ ਪਾਉਂਦੀ ਸੀ ਅਤੇ ਹੁਣ ਐਕਟਿੰਗ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਉਦੋਂ ਅਤੇ ਹੁਣ ਵਿਚ ਸਿਰਫ ਇਕ ਗੱਲ ਬਰਾਬਰ ਹੈ ਤੇ ਉਹ ਹੈ ਕਿ ਮੈਂ ਪਹਿਲਾਂ ਵੀ ਸੈੱਟ ’ਤੇ ਮਸਤੀ ਕਰਦੀ ਸੀ ਅਤੇ ਅੱਜ ਵੀ ਕਰਦੀ ਹਾਂ।

ਮਸਤੀਖੋਰ ਸੀ ਸਕੂਲ ਦੇ ਦਿਨਾਂ ’ਚ

ਸਾਰਾ ਕਹਿੰਦੀ ਹੈ, ‘‘ਸਕੂਲ ਦੇ ਦਿਨਾਂ ’ਚ ਮੈਨੂੰ ਪੜ੍ਹਾਈ ਦਾ ਸ਼ੌਕ ਸੀ ਪਰ ਉਸ ਤੋਂ ਵੀ ਜ਼ਿਆਦਾ ਮੈਨੂੰ ਮਸਤੀ ਕਰਨ ’ਚ ਮਜ਼ਾ ਆਉਂਦਾ ਸੀ। ਇਹੀ ਕਾਰਣ ਹੈ ਕਿ ਮੈਂ ਉਨ੍ਹਾਂ ਦਿਨਾਂ ’ਚ ਬਹੁਤ ਮਸਤੀਖੋਰੀ। ਵੱਖ-ਵੱਖ ਤਰੀਕਿਆਂ ਨਾਲ ਪੂਰੀ ਕਲਾਸ ਦਾ ਧਿਆਨ ਦੂਜੇ ਪਾਸੇ ਵੰਡ ਦਿੰਦੀ ਸੀ, ਕਦੇ ਚੀਜ਼ਾਂ ਚੁੱਕ ਕੇ ਸੁੱਟ ਦਿੰਦੀ ਸੀ, ਲੋਕਾਂ ਦਾ ਮਜ਼ਾਕ ਉਡਾਉਂਦੀ ਸੀ ਅਤੇ ਫਿਰ ਜ਼ੋਰ-ਜ਼ੋਰ ਨਾਲ ਹੱਸਦੀ ਸੀ, ਕਦੇ ਕਲਾਸ ਦੌਰਾਨ ਹੀ ਗਾਣਾ ਗਾਉਣ ਲੱਗਦੀ ਸੀ। ਉਨ੍ਹਾਂ ਦਿਨਾਂ ’ਚ ਮੇਰਾ ਭਾਰ 90 ਕਿਲੋ ਸੀ, ਉਦੋਂ ਮੇਰਾ ਬੈਠ ਜਾਣਾ ਹੀ ਕਾਫੀ ਹੁੰਦਾ ਸੀ, ਕਦੇ ਕਿਸੇ ਨੂੰ ਕੁੱਟਣ ਦੀ ਲੋੜ ਹੀ ਨਹੀਂ ਪਈ।’’

ਬ੍ਰੇਕਅਪ ਤੋਂ ਬਾਹਰ ਆਉਣ ਲਈ ਉਸ ਨੂੰ ਸਵੀਕਾਰ ਕਰੋ

ਸਾਰਾ ਮੁਤਾਬਕ, ‘‘ਬ੍ਰੇਕਅਪ ਤੋਂ ਬਾਹਰ ਆਉਣ ਦਾ ਸਭ ਤੋਂ ਬਿਹਤਰ ਤਰੀਕਾ ਹੈ ਕਿ ਉਸ ਨੂੰ ਸਵੀਕਾਰ ਕਰ ਕੇ ਉਸ ਦਾ ਸਨਮਾਨ ਕਰੋ। ਕਈ ਵਾਰ ਅਸੀਂ ਉਸ ਤੋਂ ਦੂਰ ਭੱਜਣ ਲਈ ਖੁਦ ਨੂੰ ਵੱਖ-ਵੱਖ ਚੀਜ਼ਾਂ ਵਿਚ ਬਿਜ਼ੀ ਰੱਖਦੇ ਹਾਂ ਪਰ ਉਹ ਗਲਤ ਹੈ। ਅਜਿਹਾ ਕਰ ਕੇ ਕੁਝ ਨਹੀਂ ਹੁੰਦਾ ਅਤੇ ਇਹ ਗੱਲ ਸਿਰਫ ਬ੍ਰੇਕਅਪ ਹੀ ਨਹੀਂ ਸਗੋਂ ਜ਼ਿੰਦਗੀ ਵਿਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ’ਤੇ ਵੀ ਫਿੱਟ ਬੈਠਦੀ ਹੈ। ਕਿਸੇ ਵੀ ਮੁਸ਼ਕਲ ਸਥਿਤੀ ’ਚੋਂ ਨਿਕਲਣ ਲਈ ਜ਼ਰੂਰੀ ਹੈ ਕਿ ਅਸੀਂ ਉਸ ਦਾ ਸਾਹਮਣਾ ਕਰੀਏ।’’

ਲੋਕਾਂ ਦੀ ਪ੍ਰਤੀਕਿਰਿਆ ਨਾਲ ਵਧ ਗਈਆਂ ਹਨ ਸਾਡੀਆਂ ਉਮੀਦਾਂ : ਕਾਰਤਿਕ ਆਰੀਅਨ

ਕਾਰਤਿਕ ਦਾ ਕਹਿਣਾ ਹੈ, ‘‘ਸਾਡੇ ਲਈ ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਕਿ ਟ੍ਰੇਲਰ ਅਤੇ ਗਾਣੇ ਆਉਂਦੇ ਹੀ ਟ੍ਰੈਂਡ ਕਰਨ ਲੱਗੇ। ਇੰਨਾ ਹੀ ਨਹੀਂ ਫਿਲਮ ਦੇ ਡਾਇਲਾਗ ਵੀ ਲੋਕਾਂ ਦੀ ਜ਼ੁਬਾਨੇ ਚੜ੍ਹ ਗਏ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਜਿਸ ਤਰ੍ਹਾਂ ਦਾ ਰਿਸਪਾਂਸ ਸਾਨੂੰ ਮਿਲਿਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਫਿਲਮ ਨਾਲ ਜੁੜੀ ਹਰ ਚੀਜ਼ ਪਸੰਦ ਆ ਰਹੀ ਹੈ, ਜੋ ਬਹੁਤ ਹੀ ਘੱਟ ਦੇਖਣ 'ਚ ਮਿਲਦੀ ਹੈ। ਇਸ ਨਾਲ ਸਾਡੀਆਂ ਵੀ ਉਮੀਦਾਂ ਵਧਦੀਆਂ ਜਾ ਰਹੀਆਂ ਹਨ ਅਤੇ ਅਸੀਂ ਬਹੁਤ ਉਤਸ਼ਾਹਿਤ ਹਾਂ। ਹਾਂ ਫਿਲਮ ਦੀ ਰਿਲੀਜ਼ ਨੂੰ ਲੈ ਕੇ ਥੋੜ੍ਹੀ ਘਬਰਾਹਟ ਹੈ।

ਪਿਆਰ ਕਦੇ ਨਹੀਂ ਬਦਲਦਾ

ਫਿਲਮ ‘ਲਵ ਆਜ ਕਲ’ ਬਾਰੇ ਕਾਰਤਿਕ ਨੇ ਕਿਹਾ,‘‘ਪਿਆਰ ਹਮੇਸ਼ਾ ਹੀ ਰਹਿੰਦਾ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਲੈ ਕੇ ਕਦੇ ਨਜ਼ਰੀਆ ਬਦਲਦਾ ਹੈ। ਹਾਂ, ਕੁਝ ਚੀਜ਼ਾਂ ਬਦਲਦੀਆਂ ਹਨ ਜਿਵੇਂ ਪਹਿਲਾਂ ਕਮਿਊਨੀਕੇਸ਼ਨ ਗੈਪ ਹੁੰਦਾ ਸੀ, ਜੋ ਹੁਣ ਨਹੀਂ ਹੈ। ਹੁਣ ਬਹੁਤ ਸਾਧਨ ਹਨ, ਜਿਸ ਰਾਹੀਂ ਤੁਸੀਂ ਆਪਣੇ ਪਿਆਰ ਦਾ ਪ੍ਰਗਟਾਵਾ ਕਰ ਸਕਦੇ ਹੋ।

ਉਤਾਰ-ਚੜ੍ਹਾਅ ਨਾਲ ਭਰਿਆ ਰਿਹਾ ਸਫਰ

ਕਾਰਤਿਕ ਦਾ ਕਹਿਣਾ ਹੈ, ‘‘ਮੈਂ ਹਮੇਸ਼ਾ ਚੰਗਾ ਕੰਮ ਕਰਨਾ ਚਾਹੁੰਦਾ ਹਾਂ। ਮੇਰੀ ਹਮੇਸ਼ਾ ਇੱਛਾ ਰਹੀ ਹੈ ਕਿ ਮੈਨੂੰ ਕੰਮ ਕਰਨ ਦੇ ਮੌਕੇ ਮਿਲਦੇ ਰਹਿਣ। ਪਹਿਲਾਂ ਮੇਰੇ ਕੋਲ ਇਹ ਮੌਕੇ ਨਹੀਂ ਹੁੰਦੇ ਸਨ ਪਰ ਹੁਣ ਕਾਫੀ ਹਨ। ਬਹੁਤ ਹੀ ਉਤਾਰ-ਚੜ੍ਹਾਅ ਨਾਲ ਭਰੀ ਰਹੀ ਹੈ ਇਹ ਜਰਨੀ ਪਰ ਹੁਣ ਟ੍ਰੈਕ ’ਤੇ ਆ ਗਈ ਹੈ। ਜਿਸ ਤਰ੍ਹਾਂ ਮੇਰੀ ਫਿਲਮ ਨੂੰ ਸਫਲਤਾ ਮਿਲ ਰਹੀ ਹੈ, ਉਹ ਇਕ ਸੁਪਨੇ ਦੀ ਤਰ੍ਹਾਂ ਹੈ। ਇਸ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ ਸੀ। ਮੈਨੂੰ ਉਮੀਦ ਹੈ ਕਿ ਇਹ ਸਿਲਸਿਲਾ ਅੱਗੇ ਵੀ ਚਲਦਾ ਰਹੇਗਾ।’’

ਅਨੋਖਾ ਹੈ ਪ੍ਰਸ਼ੰਸਕਾਂ ਦਾ ਪਿਆਰ

ਕਾਰਤਿਕ ਨੇ ਕਿਹਾ,‘‘ਅਸੀਂ ਬਹੁਤ ਖੁਸ਼ ਹਾਂ ਕਿ ਫੈਨਸ ਸਾਨੂੰ ਇੰਨਾ ਪਿਆਰ ਦੇ ਰਹੇ ਹਨ। ਅਜੇ ਤੱਕ ਉਨ੍ਹਾਂ ਨੇ ਮੈਨੂੰ ਸਾਰਾ ਨਾਲ ਕਿਸੇ ਫਿਲਮ ਵਿਚ ਨਹੀਂ ਦੇਖਿਆ ਹੈ, ਇਸ ਦੇ ਬਾਵਜੂਦ ਜੋ ਪਿਆਰ ਸਾਨੂੰ ਦਿਖਾ ਰਹੇ ਹਨ, ਉਹ ਸੱਚਮੁਖ ਅਨੋਖਾ ਤੇ ਪਿਆਰਾ ਹੈ। ਇਸ ਦੇ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ।’’ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News