2 ਮਹੀਨਿਆਂ ਬਾਅਦ ਦੁਬਈ ''ਚ ਅੱਜ ਖੁੱਲ੍ਹੇ ਸਿਨੇਮਾਘਰ, ਮੁੜ ਰਿਲੀਜ਼ ਹੋਈ ''ਅੰਗੇਰਜ਼ੀ ਮੀਡੀਅਮ''

5/27/2020 11:11:23 AM

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਕਾਰਨ ਕਈ ਦਿਨਾਂ ਤੋਂ ਦੁਨੀਆ ਜਿਵੇਂ ਰੁਕ ਜਿਹੀ ਗਈ ਹੈ ਅਤੇ ਹੁਣ ਹੌਲੀ-ਹੌਲੀ ਲੋਕਾਂ ਦਾ ਜਨਜੀਵਨ ਪਟੜੀ 'ਤੇ ਆਉਣ ਲੱਗਾ ਹੈ। ਕੋਰੋਨਾ ਵਾਇਰਲ ਦਾ ਫਿਲਮ ਉਦਯੋਗ 'ਤੇ ਵੀ ਕਾਫੀ ਅਸਰ ਪਿਆ ਹੈ ਅਤੇ ਸ਼ੂਟਿੰਗ ਤੋਂ ਲੈ ਕੇ ਸਿਨੇਮਾਘਰ ਤੱਕ ਬੰਦ ਪਏ ਹਨ। ਭਾਰਤ ਵਾਂਗ ਦੁਬਈ ਦਾ ਹਾਲ ਵੀ ਕੁਝ ਅਜਿਹਾ ਹੀ ਹੈ ਅਤੇ ਦੁਬਈ 'ਚ ਵੀ ਕਰੀਬ ਦੋ ਮਹੀਨਿਆਂ ਬਾਅਦ ਬੁੱਧਵਾਰ ਤੋਂ ਸਿਨੇਮਾਘਰ ਖੁੱਲ੍ਹਣ ਜਾ ਰਹੇ ਹਨ। ਖਾਸ ਗੱਲ ਇਹ ਕਿ ਦੁਬਈ ਦੇ ਸਿਨੇਮਾਘਰ ਖੁੱਲ੍ਹਣ ਤੋਂ ਬਾਅਦ ਉਸ ਵਿਚ ਪਹਿਲੀ ਵਾਰ ਬਾਲੀਵੁੱਡ ਫਿਲਮ 'ਅੰਗਰੇਜ਼ੀ ਮੀਡੀਅਮ' ਦਿਖਾਈ ਜਾਵੇਗੀ।

ਇਰਫਾਨ ਖਾਨ ਸਟਾਰਰ ਫਿਲਮ 'ਅੰਗਰੇਜ਼ੀ ਮੀਡੀਆ' ਦੁਬਈ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ ਅਤੇ ਉੱਥੇ ਲੰਬੇ ਸਮੇਂ ਬਾਅਦ ਸਿਨੇਮਾਘਰ ਖੁੱਲ੍ਹਣ ਤੋਂ ਬਾਅਦ ਲੋਕ ਆਨੰਦ ਲੈ ਸਕਣਗੇ। ਹਾਲਾਂਕਿ, ਫਿਲਹਾਲ ਸਿਨੇਮਾਘਰਾਂ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਕਈ ਉਪਾਅ ਕੀਤੇ ਗਏ ਹਨ। ਇਹ ਫਿਲਮ ਇਸ ਲਈ ਵੀ ਖਾਸ ਹੈ ਕਿਉਂਕਿ ਇਹ ਇਰਫਾਨ ਖਾਨ ਦੀ ਆਖਿਰੀ ਫਿਲਮ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਦੇ ਕੁਝ ਦਿਨ ਬਾਅਦ ਹੀ ਇਰਫਾਨ ਨੇ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਸੀ।

ਭਾਰਤ 'ਚ ਵੀ ਇਹ ਫਿਲਮ 13 ਮਾਰਚ ਨੂੰ ਰਿਲੀਜ਼ ਹੋਈ ਸੀ ਪਰ ਫਿਲਮ ਰਿਲੀਜ਼ ਹੋਣ ਤੋਂ ਬਾਅਦ ਸੂਬਿਆਂ ਨੇ ਸਿਨੇਮਾਘਰਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਬਾਅਦ 'ਚ ਪੂਰੇ ਦੇਸ਼ 'ਚ ਤਾਲਾਬੰਦੀ ਦਾ ਐਲਾਨ ਹੋਣ ਕਾਰਨ ਸਾਰੇ ਸਿਨੇਮਾਘਰ ਬੰਦ ਹੋ ਗਏ ਸਨ। ਇਸ ਨਾਲ ਫਿਲਮ ਕੁਝ ਦੀ ਦਿਨ ਕੁਝ ਹੀ ਸਿਨੇਮਾਘਰਾਂ 'ਚ ਚੱਲ ਸਕੀ। ਇਸ ਨਾਲ ਫਿਲਮ ਦੇ ਬਿਜ਼ਨੈੱਸ 'ਤੇ ਕਾਫੀ ਅਸਰ ਪਿਆ। ਇਸ ਤੋਂ ਬਾਅਦ ਫਿਲਮ ਦੁਬਾਰਾ ਰਿਲੀਜ਼ ਹੋਣ ਦੀਆਂ ਖਬਰਾਂ ਆਈਆਂ ਸਨ ਪਰ ਬਾਅਦ 'ਚ ਫਿਲਮ ਨੂੰ ਹੌਟਸਟਾਰ 'ਤੇ ਰਿਲੀਜ਼ ਕਰ ਦਿੱਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News