ਜਦੋਂ ਅਨੀਤਾ ਦੇਵਗਨ ਨੇ ਸੁਦੇਸ਼ ਲਹਿਰੀ ਤੋਂ ਲਿਫਟ ਲੈਣ ਲਈ ਅਜ਼ਮਾਇਆ ਇਹ ਪੈਂਤਰਾ

10/16/2019 10:20:05 AM

ਜਲੰਧਰ (ਬਿਊਰੋ) — ਪੰਜਾਬੀ ਮਸ਼ਹੂਰ ਅਦਾਕਾਰਾ ਅਨੀਤਾ ਦੇਵਗਨ ਅਤੇ ਸੁਦੇਸ਼ ਲਹਿਰੀ ਦਾ ਟਿਕਟੌਕ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ ਸੁਦੇਸ਼ ਲਹਿਰੀ ਤੋਂ ਲਿਫਟ ਮੰਗਦੇ ਹੋਏ ਨਜ਼ਰ ਆ ਰਹੇ ਹਨ। ਸੁਦੇਸ਼ ਲਹਿਰੀ ਅਨੀਤਾ ਦੇਵਗਨ ਨੂੰ ਲਿਫਟ ਦੇਣ ਲਈ ਤਿਆਰ ਹਨ , ਅਨੀਤਾ ਦੇਵਗਨ ਸੁਦੇਸ਼ ਲਹਿਰੀ ਨੂੰ ਕਹਿੰਦੇ ਹਨ ਕਿ 'ਆਪ ਬਹੁਤ ਹੈਂਡਸਮ ਔਰ ਡੈਸ਼ਿੰਗ ਹੋ ਭਈਆ' ਜਿਸ 'ਤੇ ਸੁਦੇਸ਼ ਕਹਿੰਦੇ ਹਨ ਕਿ 'ਇਹ ਗਾੜੀ ਨਹੀਂ ਚੱਲੇਗੀ ਇਹ ਗਾੜੀ ਖਰਾਬ ਹੈ, ਜਿਸ 'ਤੇ ਅਨੀਤਾ ਆਪਣਾ ਪੈਂਤਰਾ ਬਦਲਦੇ ਹੋਏ ਕਹਿੰਦੇ ਹਨ ਕਿ ਕਿਉਂ ਕਯਾ ਹੁਆ ਡਾਰਲਿੰਗ ਤਾਂ ਸੁਦੇਸ਼ ਕਹਿੰਦੇ ਹਨ ਹਾਂ ਗਾੜੀ ਚਲੇਗੀ।'

 
 
 
 
 
 
 
 
 
 
 
 
 
 

Sudesh lehri ji ke sath ek musically...

A post shared by Anita Devgan (@devgananita) on May 12, 2018 at 8:11pm PDT


ਦੱਸ ਦਈਏ ਕਿ ਅਦਾਕਾਰਾ ਅਨੀਤਾ ਦੇਵਗਨ ਪਾਲੀਵੁੱਡ 'ਚ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦੇ ਰਹੇ ਹਨ ਅਤੇ ਹੁਣ ਉਹ ਕਿੱਟੀ ਪਾਰਟੀ ਸਮੇਤ ਕਈ ਫਿਲਮਾਂ 'ਚ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News