ਅਨਮੋਲ ਗਗਨ ਮਾਨ ਦਾ ਗੀਤ ''ਜੱਟੀ'' ਰਿਲੀਜ਼ (ਵੀਡੀਓ)

1/10/2020 12:08:13 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਦਾ ਨਵਾਂ ਗੀਤ 'ਜੱਟੀ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਨਮੋਲ ਗਗਨ ਮਾਨ ਆਪਣੇ ਇਸ ਗੀਤ 'ਚ ਅੜਬ ਜੱਟੀ ਦੀ ਗੱਲ ਕੀਤੀ ਹੈ, ਜੋ ਆਪਣੇ ਅਣਖੀਲੇ ਸੁਭਾਅ ਕਰਕੇ ਹਰੇਕ ਦੇ ਦਿਲ 'ਤੇ ਰਾਜ਼ ਕਰਦੀ ਹੈ। ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਤਲਵਾੜਾ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ Randy J ਨੇ ਦਿੱਤਾ ਹੈ। 'ਜੱਟੀ' ਗੀਤ ਦਾ ਫਿਲਮਾਂਕਣ ਜੱਸੀ ਲੋਖਾ ਫਿਲਮ ਨੇ ਕੀਤਾ ਹੈ। ਅਨਮੋਲ ਗਗਨ ਮਾਨ ਦੇ ਇਸ ਗੀਤ ਦੇ ਪੂਰੇ ਪ੍ਰੋਜੈਕਟ ਨੂੰ Aarish & Sukh d ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ।


ਦੱਸ ਦਈਏ ਕਿ ਅਨਮੋਲ ਗਗਨ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ 'ਸ਼ੇਰਨੀ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ 'ਚ ਅਨਮੋਲ ਨੇ ਇਕ ਕੁੜੀ ਦੀ ਧੱਕ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ, ਕਿ ਕਿਵੇਂ ਉਹ ਦਾਜ ਦੇ ਲੋਭੀਆ ਨੂੰ ਕਰਾਰਾ ਜਵਾਬ ਦੇ ਉਨ੍ਹਾਂ ਦੀ ਬੋਲਤੀ ਬੰਦ ਕਰ ਦਿੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News