ਜਦੋਂ ਹਿਮਾਚਲ ਦੀਆਂ ਵਾਦੀਆਂ ''ਚ ਸੁਨੰਦਾ ਨੂੰ ਭਰਾ ਨੇ ਇੰਝ ਘੜੀਸਿਆ (ਵੀਡੀਓ)

1/10/2020 12:32:58 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਇੰਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ 'ਚ ਸੈਰ ਸਪਾਟੇ ਦਾ ਆਨੰਦ ਮਾਣ ਰਹੀ ਹੈ। ਹਾਲ ਹੀ 'ਚ ਕੁਝ ਤਸਵੀਰਾਂ ਤੇ ਵੀਡੀਓਜ਼ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਉਸ ਦੀਆਂ ਇਹ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੁਨੰਦਾ ਆਪਣੇ ਭਰਾ ਤੇ ਇਕ ਹੋਰ ਸ਼ਖਸ ਨਾਲ ਨਜ਼ਰ ਆ ਰਹੀ ਹੈ। ਇਸ ਦੌਰਾਨ ਸੁਨੰਦਾ ਨੇ ਕਾਫੀ ਮਸਤੀ ਕੀਤੀ। ਇਕ ਵੀਡੀਓ 'ਚ ਸੁਨੰਦਾ ਨੂੰ ਉਸ ਦਾ ਭਰਾ ਉਸ ਨੂੰ ਬਰਫ 'ਤੇ ਘੜੀਸਦਾ ਨਜ਼ਰ ਆ ਰਿਹਾ ਹੈ।

 

 
 
 
 
 
 
 
 
 
 
 
 
 
 

Gooooood night fraaaandssssss🤪🤪

A post shared by Sunanda Sharma (@sunanda_ss) on Jan 9, 2020 at 8:33am PST

ਦੱਸ ਦਈਏ ਕਿ ਸੁਨੰਦਾ ਸ਼ਰਮਾ ਕਈ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ 'ਚ ਪਾ ਚੁੱਕੀ ਹੈ। ਹਾਲ ਹੀ 'ਚ ਉਸ ਦਾ ਗੀਤ 'ਦੂਜੀ ਵਾਰ ਪਿਆਰ' ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ 'ਮੰਮੀ ਨੂੰ ਪਸੰਦ ਨਹੀਂ ਤੂੰ', 'ਮੋਰਨੀ', 'ਸੈਂਡਲ', 'ਕੋਕੇ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟ ਚੁੱਕੀ ਹੈ। ਗੀਤਾਂ ਦੇ ਨਾਲ-ਨਾਲ ਸੁਨੰਦਾ ਅਦਾਕਾਰੀ ਦੇ ਖੇਤਰ 'ਚ ਵੀ ਪ੍ਰਸਿੱਧੀ ਖੱਟ ਚੁੱਕੀ ਹੈ। ਦਿਲਜੀਤ ਦੋਸਾਂਝ ਨਾਲ ਉਹ 'ਸੱਜਣ ਸਿੰਘ ਰੰਗਰੂਟ' 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਆਪਣੇ ਆਉਣ ਵਾਲੇ ਪ੍ਰੋਜੈਕਟ 'ਚ ਰੁੱਝੀ ਹੋਈ ਹੈ। ਸੁਨੰਦਾ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੇ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

 
 
 
 
 
 
 
 
 
 
 
 
 
 

Tusi kisnu dedicate karna chahoge eh geet ? ☺️❤️ Mention your love in the comment section 😍 . . P.S:- first one hour ch jine v comments honge, ohna sareya da reply karange🤗❤️ @mad4musicofficial

A post shared by Sunanda Sharma (@sunanda_ss) on Jan 6, 2020 at 10:27pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News