ਗੁਰਨਾਮ ਭੁੱਲਰ ਨੇ ਆਪਣੇ ਪਿਆਰ ''ਚ ਮਾਡਰਨ ਕੁੜੀ ਨੂੰ ਇੰਝ ਬਣਾਇਆ ਪੰਜਾਬਣ (ਵੀਡੀਓ)

1/10/2020 1:02:17 PM

ਜਲੰਧਰ (ਬਿਊਰੋ) — 'ਰੱਖਲੀ ਪਿਆਰ ਨਾਲ', 'ਡਰਾਇਵਰੀ', 'ਪਾਹੁੰਚ', 'ਬੱਲੇ ਬੱਲੇ', 'ਡਾਇਮੰਡ', 'ਗੋਰਾ ਰੰਗ', 'ਵਾਕੇ', 'ਪਕ ਠਕ', 'ਜੱਟ ਜ਼ਿੰਮੀਦਾਰ' ਵਰਗੇ ਗੀਤਾਂ ਨਾਲ ਸ਼ੋਹਰਤ ਖੱਟਣ ਵਾਲੇ ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਗੁਰਨਾਮ ਭੁੱਲਰ ਦਾ ਨਵਾਂ ਗੀਤ 'ਝਾਂਜਰਾਂ' ਗੀਤ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਇਸ ਗੀਤ ਨੂੰ ਵਿੱਕੀ ਧਾਲੀਵਾਲ ਨੇ ਆਪਣੇ ਬੋਲਾਂ ਨਾਲ ਸ਼ਿੰਗਾਰਿਆ ਹੈ, ਜਿਸ ਨੂੰ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿੱਤਾ ਹੈ। ਇਸ ਗੀਤ 'ਚ ਗੁਰਨਾਮ ਭੁੱਲਰ ਨੇ ਕੁੜੀ ਦੇ ਮਾਡਰਨ ਰੂਪ ਨੂੰ ਪੇਸ਼ ਕੀਤਾ ਹੈ, ਜਦੋਂਕਿ ਉਸ ਦੇ ਮਾਪੇ ਸਿੱਧੀ ਸਾਦੀ ਪੰਜਾਬਣ ਨੂੰ ਪਸੰਦ ਕਰਦੇ ਹਨ। ਇਸ ਤੋਂ ਬਾਅਦ ਇਕ ਮਾਡਰਨ ਕੁੜੀ ਆਪਣੇ ਆਪ ਨੂੰ ਪੰਜਾਬੀ ਰੰਗ 'ਚ ਕਿਵੇਂ ਢਾਲਦੀ ਹੈ, ਉਸ ਨੂੰ ਇਸ ਇਸ ਗੀਤ 'ਚ ਦਿਖਾਇਆ ਗਿਆ ਹੈ, ਜੋ ਕਿ ਤਾਰੀਫ-ਏ-ਕਾਬਿਲ ਹੈ।

ਦੱਸ ਦਈਏ ਕਿ ਗੁਰਨਾਮ ਭੁੱਲਰ ਵਧੀਆ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਵੀ ਹਨ। ਗਾਇਕੀ ਤੇ ਅਦਾਕਾਰੀ ਦੇ ਖੇਤਰ 'ਚ ਬੁਲੰਦੀਆਂ ਹਾਸਲ ਕਰਨ ਤੋਂ ਬਾਅਦ ਹੁਣ ਗੁਰਨਾਮ ਭੁੱਲਰ ਪ੍ਰੋਡਕਸ਼ਨ ਦੇ ਖੇਤਰ 'ਚ ਕਦਮ ਰੱਖਣ ਜਾ ਰਹੇ ਹਨ। ਗੁਰਨਾਮ ਭੁੱਲਰ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਵੀ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਅਗਲੀ ਫਿਲਮ 'ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ' ਦਾ ਪੋਸਟਰ ਸ਼ੇਅਰ ਕੀਤਾ ਸੀ। ਪੋਸਟਰ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਵੀ ਦੱਸੀ ਸੀ। ਭੁੱਲਰ ਦੀ ਪ੍ਰੋਡਕਸ਼ਨ ਹੇਠ ਬਣਨ ਵਾਲੀ ਇਹ ਫਿਲਮ 4 ਸਤੰਬਰ 2020 'ਚ ਰਿਲੀਜ਼ ਹੋਵੇਗੀ। ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਕੰਮ ਦੀ ਤਾਂ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਸਰਗੁਣ ਮਹਿਤਾ ਨਜ਼ਰ ਆਉਣ ਵਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News