ਪਿਆਰ ਦੀਆਂ ਪੀਂਘਾਂ ਪਾਉਣ ਤੋਂ ਬਾਅਦ ਹੁਣ ਅਨੂਪ ਜਲੋਟਾ ਕਰੇਗਾ ਜਸਲੀਨ ਦਾ ਕੰਨਿਆਦਾਨ
5/18/2020 8:23:05 AM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 12' ਦਾ ਹਿੱਸਾ ਰਹੇ ਭਜਨ ਸਮਰਾਟ ਆਖਵਾਉਣ ਵਾਲੇ ਅਨੂਪ ਜਲੋਟਾ ਤੇ ਉਨ੍ਹਾਂ ਦੀ ਸ਼ਾਗਿਰਦ ਤੇ ਗਾਇਕਾ ਜਸਲੀਨ ਮਥਾਰੂ ਵਿਚਾਲੇ ਇਸ਼ਕ ਦੀ ਚਰਚਾ ਕਾਰਨ ਸ਼ੋਅ ਕਾਫੀ ਸੁਰਖੀਆਂ 'ਚ ਰਿਹਾ ਸੀ। ਸ਼ੋਅ ਤੋਂ ਬਾਹਰ ਆਉਣ 'ਤੇ ਦੋਵਾਂ ਨੇ ਇਸ ਰਿਸ਼ਤੇ ਨੂੰ ਬੇਬੁਨਿਆਦ ਤੇ ਗਲਤ ਠਹਿਰਾਉਣ ਦੀ ਪੂਰੀ ਵਾਹ ਲਾਈ ਸੀ ਪਰ ਅਨੂਪ ਜਲੋਟਾ ਹੁਣ ਜਸਲੀਨ ਮਥਾਰੂ ਲਈ ਮੈਚਮੇਕਰ ਬਣ ਗਏ ਹਨ। ਇਕ ਨਿੱਜੀ ਨਿਊਜ਼ ਨਾਲ ਗੱਲ ਕਰਦਿਆਂ ਅਨੂਪ ਜਲੋਟਾ ਤੇ ਜਸਲੀਨ ਮਥਾਰੂ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ ਕਿ ਜਸਲੀਨ ਜਿਸ ਲੜਕੇ ਨਾਲ ਵਿਆਹ ਲਈ ਗੱਲਬਾਤ ਕਰ ਰਹੀ ਹੈ, ਉਹ ਭੋਪਾਲ ਦਾ ਰਹਿਣ ਵਾਲਾ ਹੈ ਤੇ ਪੇਸ਼ੇ ਵਜੋਂ ਕਾਸਮੈਟਿਕ ਡਾਕਟਰ ਹੈ।
ਜਸਲੀਨ ਨੇ ਦੱਸਿਆ ਕਿ “ਕਰੀਬ ਦੋ ਹਫਤੇ ਪਹਿਲਾਂ ਅਨੂਪ ਜਲੋਟਾ ਨੇ ਉਸ ਲੜਕੇ ਨਾਲ ਜਾਣੂ ਕਰਵਾਇਆ ਸੀ। ਸਾਡੇ ਦੋਵਾਂ 'ਚ ਖੂਬ ਗੱਲਬਾਤ ਹੁੰਦੀ ਹੈ ਅਤੇ ਸਾਨੂੰ ਇਕ-ਦੂਜੇ ਨੂੰ ਜਾਣਨ ਦਾ ਮੌਕਾ ਮਿਲ ਰਿਹਾ ਹੈ। ਲਾਕਡਾਊਨ ਕਾਰਨ ਅਸੀਂ ਮਿਲ ਨਹੀਂ ਪਾ ਰਹੇ। ਲਾਕਡਾਊਨ ਖੁੱਲ੍ਹਣ ਤੋਂ ਬਾਅਦ ਅਸੀਂ ਮਿਲਾਂਗੇ ਤੇ ਸਭ ਕੁਝ ਠੀਕ ਰਿਹਾ ਤਾਂ ਅਸੀਂ ਵਿਆਹ ਕਰਾਵਾਂਗੇ।''
ਜਸਲੀਨ ਨੇ ਲੜਕੇ ਦਾ ਨਾਂ ਨਹੀਂ ਦੱਸਿਆ ਪਰ ਇਹ ਜ਼ਰੂਰ ਦੱਸਿਆ ਕਿ ਪਿਛਲੇ ਸਾਲ ਲੜਕੇ ਦਾ ਵਿਆਹ ਹੋਇਆ ਸੀ ਅਤੇ ਫਿਲਹਾਲ ਤਲਾਕ ਪ੍ਰਕਿਰਿਆ ਚੱਲ ਰਹੀ ਹੈ। ਪੁੱਛੇ ਜਾਣ 'ਤੇ ਜਸਲੀਨ ਨੇ ਦੱਸਿਆ ਕਿ ਲੜਕੇ ਨੇ ਕਦੇ ਵੀ ਉਸ ਤੋਂ ਅਨੂਪ ਜਲੋਟਾ ਤੇ ਉਸ ਦੇ ਇਸ਼ਕ ਦੀ ਚਰਚਾ ਬਾਰੇ ਕੋਈ ਸਵਾਲ ਨਹੀਂ ਪੁੱਛਿਆ। ਉਸ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਸਾਡਾ ਰਿਸ਼ਤਾ ਗੁਰੂ ਸ਼ਾਗਿਰਦ ਦਾ ਹੈ। ਉਥੇ ਹੀ ਅਨੂਪ ਜਲੋਟਾ ਦਾ ਕਹਿਣਾ ਕਿ ਉਹ ਲੜਕੇ ਦੇ ਪਰਿਵਾਰ ਨੂੰ 5-6 ਸਾਲ ਤੋਂ ਜਾਣਦੇ ਹਨ। ਲੜਕਾ ਚੰਗੇ ਘਰ ਦਾ ਹੈ। ਉਨ੍ਹਾਂ ਕਿਹਾ ਕਿ ਮੈਂ 'ਬਿੱਗ ਬੌਸ' 'ਚੋਂ ਬਾਹਰ ਆਉਂਦਿਆਂ ਹੀ ਕਿਹਾ ਸੀ ਕਿ ਮੈਂ ਜਸਲੀਨ ਦਾ ਕੰਨਿਆ ਦਾਨ ਕਰਾਂਗਾ। ਅਨੂਪ ਜਲੋਟਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਜਸਲੀਨ ਲਈ ਕੈਨੇਡਾ ਦਾ ਮੁੰਡਾ ਦੇਖਿਆ ਸੀ ਪਰ ਉਸ ਦੀ ਸ਼ਰਤ ਸੀ ਕਿ ਵਿਆਹ ਤੋਂ ਬਾਅਦ ਜਸਲੀਨ ਕੈਨੇਡਾ ਸੈੱਟ ਹੋਵੇ ਪਰ ਕਰੀਅਰ ਛੱਡ ਕੇ ਕਿਸੇ ਹੋਰ ਦੇਸ਼ ਵੱਸਣ ਦਾ ਜਸਲੀਨ ਦਾ ਇਰਾਦਾ ਨਹੀਂ ਸੀ, ਜਿਸ ਕਾਰਨ ਗੱਲ ਅੱਗੇ ਨਹੀਂ ਵਧ ਸਕੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ