ਹੁਣ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਅਨੂ ਮਲਿਕ, ਸੰਗੀਤਕਾਰ ਐਸੋਸੀਏਸ਼ਨ ਤੋਂ ਮੰਗਿਆ ਮੌਕਾ

11/23/2019 10:51:19 AM

ਮੁੰਬਈ (ਬਿਊਰੋ) — ਪਿਛਲੇ ਇਕ ਸਾਲ ਤੋਂ 'ਮੀ ਟੂ' ਦੀ ਮਾਰ ਝੱਲ ਰਹੇ ਸੰਗੀਤਕਾਰ ਅਨੂ ਮਲਿਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ 'ਇੰਡੀਅਨ ਆਈਡਲ' ਸ਼ੋਅ ਤੋਂ 3 ਹਫਤਿਆਂ ਦਾ ਬ੍ਰੇਕ ਲਿਆ ਹੈ ਤਾਂ ਕਿ ਆਪਣੇ ਨਾਂ 'ਤੇ ਲੱਗੇ ਧੱਬੇ ਨੂੰ ਮਿਟਾ ਸਕਣ। ਮਲਿਕ ਨੇ ਕਿਹਾ ਕਿ ਉਨ੍ਹਾਂ ਨੇ 'ਮਿਊਜ਼ਿਕ ਕੰਪੋਜ਼ਰਜ਼ ਐਸੋਸੀਏਸ਼ਨ ਆਫ ਇੰਡੀਆ (ਐੱਮ. ਸੀ. ਏ. ਆਈ.) ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਖਿਲਾਫ ਲੱਗੇ ਸੈਕਸ ਸ਼ੋਸ਼ਣ ਦੇ ਵੱਖ-ਵੱਖ ਦੋਸ਼ਾਂ ਤੋਂ ਮੁਕਤ ਹੋਣ ਦਾ ਇਕ ਮੌਕਾ ਮੰਗਿਆ ਹੈ।
ਦੱਸ ਦਈਏ ਕਿ ਗਾਇਕਾਵਾਂ ਸੋਨਾ ਮਹਾਪਾਤਰਾ, ਸ਼ਵੇਤਾ ਪੰਡਿਤ ਅਤੇ ਨੇਹਾ ਭਸੀਨ ਨੇ ਮਲਿਕ 'ਤੇ ਸੈਕਸ ਸ਼ੋਸ਼ਣ ਦੇ ਦੋਸ਼ ਲਾਏ ਹਨ। ਪਲੇਅਬੈਕ ਸਿੰਗਰ ਸੋਨਾ ਮੋਹਪਾਤਰਾ ਅਤੇ ਨੇਹਾ ਭਸੀਨ ਲਗਾਤਾਰ ਅਨੂ ਮਲਿਕ 'ਤੇ ਨਿਸ਼ਾਨਾ ਸਾਧ ਰਹੀ ਸੀ। ਸੋਨਾ ਨੇ ਕਈ ਵਾਰ ਟਵੀਟ ਕਰਕੇ ਲਿਖਿਆ ਸੀ ਕਿ, ''ਅਨੂ ਮਲਿਕ ਇੰਡੀਅਨ ਆਈਡਲ ਦੇ ਜੱਜ ਬਣਨ ਦੇ ਲਾਇਕ ਨਹੀਂ ਹੈ।''

ਹੁਣ ਅਨੂ ਮਲਿਕ ਨੇ ਇਕ ਚੈਨਲ ਨੂੰ ਨਾਲ ਗੱਲਬਾਤ ਕਰਦਿਆਂ ਕਿਹਾ, ''ਜੇ ਇਹ ਜਾਰੀ ਰਹਿੰਦਾ ਹੈ ਤਾਂ ਮੇਰੇ ਕੋਲ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੋਵੇਗਾ। ਅਨੂ ਮਲਿਕ ਦਾ ਕਹਿਣਾ ਹੈ ਕਿ ਆਪਣਾ ਪੱਖ ਮਿਊਜ਼ਿਕ ਕੰਪੋਜ਼ਰ ਐਸੋਸੀਏਸ਼ਨ ਨੂੰ ਲਿਖ ਕੇ ਭੇਜ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਦਾ ਪੱਖ ਗਾਇਕ ਐਸੋਸੀਏਸ਼ਨ ਆਫ ਇੰਡੀਆ ਨੂੰ ਭੇਜ ਦਿੱਤਾ ਜਾਵੇ। ਜੇ ਉਨ੍ਹਾਂ ਕੋਲ ਕੋਈ ਸਬੂਤ ਹੈ ਤਾਂ ਦਿਖਾਉਣ। ਮੈਂ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਪਰ ਮੇਰੇ ਖਿਲਾਫ ਚਲ ਰਹੀ ਮੁਹਿੰਮ ਅਤੇ ਮਾੜੀ ਭਾਵਨਾ ਨਾਲ ਲਗਾਏ ਜਾ ਰਹੇ ਦੋਸ਼ ਬਰਦਾਸ਼ਤ ਨਹੀਂ ਹਨ। ਇਨ੍ਹਾਂ ਨੇ ਮੈਨੂੰ ਕਿਸੇ ਜੋਗਾ ਨਹੀਂ ਛੱਡਿਆ। ਮੈਂ ਹੁਣ ਇਨ੍ਹਾਂ ਦੋਸ਼ਾਂ ਤੋਂ ਆਪਣੇ ਨਾਂ ਨੂੰ ਮੁਕਤ ਕਰਾਉਣਾ ਚਾਹੁੰਦਾ ਹਾਂ ਅਤੇ ਸਾਫ ਦਿਲੋ ਦਿਮਾਗ ਨਾਲ ਵਾਪਸ ਆਉਣਾ ਚਾਹੁੰਦਾ ਹਾਂ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News