ਅਨੁਰਾਗ ਕਸ਼ਯਪ ਨੂੰ ਸੀ. ਏ. ਏ. ਦੇ ਵਿਰੁੱਧ ਬੋਲਣਾ ਪਿਆ ਮਹਿੰਗਾ, 4 ਲੱਖ ਟਵਿਟਰ ਫਾਲੋਅਰਸ ਘਟੇ

12/23/2019 9:30:50 AM

ਮੁੰਬਈ (ਬਿਊਰੋ) - ਫਿਲਮ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਯਪ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਸੀ. ਏ. ਏ. ਅਤੇ ਐੱਨ. ਆਰ. ਸੀ. ਦੇ ਵਿਰੁੱਧ ਝੰਡਾ ਬੁਲੰਦ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਵਿਰੁੱਧ ਖੁੱਲ੍ਹ ਕੇ ਬੋਲ ਰਹੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਦੇ ਬਿਆਨਾਂ ’ਤੇ ਵਿਵਾਦ ਵੀ ਹੋ ਗਿਆ ਹੈ। ਹੁਣ ਅਨੁਰਾਗ ਨੇ ਆਪਣੇ ਨਵੇਂ ਟਵੀਟ ’ਚ ਮਾਈਕ੍ਰੋਬਲਾਗਿੰਗ ਸਾਈਟ ਨੂੰ ਹੀ ਘੇਰਿਆ ਹੈ। ਅਨੁਰਾਗ ਨੇ ਟਵਿਟਰ ’ਤੇ ਉਨ੍ਹਾਂ ਦੇ ਫਾਲੋਅਰਸ ਘੱਟ ਕਰਨ ਦਾ ਦੋਸ਼ ਲਾਇਆ ਹੈ। ਇਕ ਰਿਪੋਰਟ ਮੁਤਾਬਕ ਅਨੁਰਾਗ ਦੇ ਫਾਲੋਅਰ 5 ਲੱਖ ਤੋਂ ਘੱਟ ਕੇ ਸਿਰਫ਼ 76,000 ਰਹਿ ਗਏ ਹਨ। ਇਸ ਤੋਂ ਬਾਅਦ ਅਨੁਰਾਗ ਨੇ ਟਵਿਟਰ ’ਤੇ ਸ਼ਿਕਾਇਤ ਕੀਤੀ ਅਤੇ ਦੱਸਿਆ ਕਿ ਟਵਿਟਰ ਇੰਡੀਆ ਨੇ ਉਨ੍ਹਾਂ ਦੇ ਫਾਲੋਅਰਸ ਕਾਫ਼ੀ ਘੱਟ ਕਰ ਦਿੱਤੇ ਹਨ। ਅਨੁਰਾਗ ਨੇ ਇਕ ਸਕਰੀਨ ਸ਼ਾਟ ਸ਼ੇਅਰ ਕੀਤਾ, ਜਿਸ ਵਿਚ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਕਾਫ਼ੀ ਘੱਟ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਅਨੁਰਾਗ ਕਸ਼ਯਪ ਨੇ ਹਾਲ ਹੀ ’ਚ ਟਵਿਟਰ ’ਤੇ ਵਾਪਸੀ ਕੀਤੀ ਸੀ। ਕਰੀਬ 4 ਮਹੀਨੇ ਪਹਿਲਾਂ ਉਨ੍ਹਾਂ ਇਹ ਕਹਿੰਦਿਆਂ ਟਵਿਟਰ ਛੱਡ ਦਿੱਤਾ ਸੀ ਕਿ ਜੇਕਰ ਮੈਂ ਬਿਨਾਂ ਡਰੇ ਆਪਣੇ ਮਨ ਦੀ ਗੱਲ ਨਹੀਂ ਕਹਿ ਸਕਦਾ ਤਾਂ ਬਿਹਤਰ ਹੈ ਕਿ ਮੈਂ ਬੋਲਾਂਗਾ ਹੀ ਨਹੀਂ, ਗੁਡ ਬਾਏ ਸਾਰਿਆਂ ਨੂੰ। ਹਾਲ ਹੀ ’ਚ ਟਵਿਟਰ ’ਤੇ ਵਾਪਸੀ ਕਰਦਿਆਂ ਅਨੁਰਾਗ ਨੇ ਲਿਖਿਆ, ‘‘ਹੁਣ ਬਹੁਤ ਹੋ ਚੁੱਕਾ, ਹੋਰ ਜ਼ਿਆਦਾ ਖਾਮੋਸ਼ ਨਹੀਂ ਬੈਠ ਸਕਦਾ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News