ਸੋਸ਼ਲ ਮੀਡੀਆ ''ਤੇ ਛਾਈਆਂ ਅਨੁਸ਼ਕਾ ਸ਼ਰਮਾ ਦੀਆਂ ਲੇਟੈਸਟ ਤਸਵੀਰਾਂ

7/30/2019 3:07:44 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਹਨ ਪਰ ਕਿਸੇ ਨਾ ਕਿਸੇ ਕਾਰਨ ਉਹ ਖਬਰਾਂ 'ਚ ਛਾਈ ਰਹਿੰਦੀ ਹੈ। ਫਿਲਹਾਲ ਉਹ ਆਪਣੇ ਗਲੈਮਰਸ ਲੁੱਕ ਕਾਰਨ ਖਬਰਾਂ 'ਚ ਹੈ।
PunjabKesari
ਹਾਲ ਹੀ 'ਚ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਇਕ ਇਵੈਂਟ 'ਚ ਹਿੱਸਾ ਲੈਣ ਪਹੁਚੀਂ, ਜਿੱਥੇ ਉਨ੍ਹਾਂ ਨੇ ਗਰੀਨ ਕਲਰ ਦੀ ਫਲੋਰਲ ਸਾੜ੍ਹੀ ਪਹਿਨੀ ਹੋਈ ਸੀ। ਇਸ ਦੇ ਨਾਲ ਉਨ੍ਹਾਂ ਨੇ ਕੰਨਾਂ 'ਚ ਖੂਬਸੂਰਤ ਝੁੱਮਕੇ ਪਹਿਨੇ ਹੋਏ ਸਨ।
PunjabKesari
ਅਨੁਸ਼ਕਾ ਸਾੜ੍ਹੀ 'ਚ ਕਾਫੀ ਖੂਬਸੂਰਤ ਅਤੇ ਗਲੈਮਰਸ ਨਜ਼ਰ ਆ ਰਹੀ ਸੀ। ਇਨ੍ਹਾਂ ਤਸਵੀਰਾਂ ਨੂੰ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਅਨੁਸ਼ਕਾ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਤੇ ਫੈਨਜ਼ ਵੀ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
PunjabKesari
ਇਸ ਤੋਂ ਇਲਾਵਾ ਅਦਾਕਾਰਾ ਨੇ ਹਾਲ ਹੀ 'ਚ ਇਕ ਮੈਗਜ਼ੀਨ ਲਈ ਵੀ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News