ਪਤੀ ਪਰਮੀਤ ਤੋਂ ਤੰਗ ਹੋਈ ਅਰਚਨਾ ਪੂਰਨ ਸਿੰਘ, ਮਾਂ ਨੂੰ ਕੀਤੀ ਸ਼ਿਕਾਇਤ
6/4/2020 1:50:30 PM

ਮੁੰਬਈ (ਬਿਊਰੋ) — ਤਾਲਾਬੰਦੀ ਤੋਂ ਬਾਅਦ ਅਰਚਨਾ ਪੂਰਨ ਸਿੰਘ ਨੇ ਆਪਣੇ ਪਰਿਵਾਰ ਨਾਲ ਕੁਵਾਲਿਟੀ ਸਮਾਂ ਬਿਤਾ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਗਾਰਡਨ 'ਚ ਮਾਂ ਅਤੇ ਪਤੀ ਨਾਲ ਗੱਲ੍ਹਾਂ ਕਰਦਿਆਂ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਪਰਮੀਤ ਦੀ ਆਪਣੀ ਮਾਂ ਨੂੰ ਸ਼ਿਕਾਇਤ ਲਾ ਰਹੀ ਹੈ। ਉਨ੍ਹਾਂ ਦੀ ਗੱਲ ਸੁਣ ਕੇ ਮਾਂ ਵੀ ਉਨ੍ਹਾਂ ਨੂੰ ਕਾਫੀ ਮਜ਼ੇਦਾਰ ਜਵਾਬ ਦਿੰਦੀ ਹੈ। ਅਰਚਨਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਪਤੀ ਪਰਮੀਤ ਸੇਠੀ ਨਾਲ ਗੱਲ੍ਹਾਂ ਕਰ ਰਹੇ ਹਨ। ਪਰਮੀਤ ਦੇ ਆਉਣ 'ਤੇ ਅਰਚਨਾ ਪੁੱਛਦੀ ਹੈ ਕੀ ਕਰਕੇ ਆਏ ਹੋ? ਇਸ ਦੇ ਜਵਾਬ 'ਚ ਉਹ ਆਖਦੇ ਹਨ ਕਿ 'ਪੁਸ਼ ਐਪਸ ਅਤੇ ਲੰਜੇਸ, ਸੁਪਰ ਸੈਟਿੰਗ।' ਇਹ ਸੁਣ ਕੇ ਉਨ੍ਹਾਂ ਦੀ ਮਾਂ ਪਰਮੀਤ ਤੋਂ ਪੁੱਛਦੀ ਹੈ, 'ਕਿਸ ਨਾਲ ਸੈਟਿੰਗ ਕੀਤੀ।' ਇਹ ਸੁਣ ਕੇ ਅਰਚਨਾ ਜ਼ੋਰ-ਜ਼ੋਰ ਨਾਲ ਹੱਸਣ ਲੱਗ ਜਾਂਦੀ ਹੈ।
ਅਰਚਨਾ ਅੱਗੇ ਕਹਿੰਦੀ ਹੈ ਕਿ, ਸੁਪਰ ਨਾਲ ਤਾਂ ਸੈਟਿੰਗ ਹੋ ਚੁੱਕੀ ਹੈ ਯਾਨੀ ਕਿ ਮੈਂ। ਅੱਗੇ ਜਵਾਬ 'ਚ ਉਹ ਸ਼ਿਕਾਇਤ ਲਾਉਂਦੀ ਹੈ ਤਾਂ ਮਾਂ ਕਹਿੰਦੀ ਹੈ, 'ਸੁਪਰ ਸੈਟਿੰਗ ਹੋ ਚੁੱਕੀ ਹੈ ਪਰ ਇਹ ਨਹੀਂ ਪਤਾ ਕਿ ਸਾਈਡ 'ਚ ਵੀ ਚੱਲਦੀ ਰਹਿੰਦੀ ਹੈ। ਆਪਣੀ ਸੈਟਿੰਗ ਨੂੰ ਫੜ੍ਹ ਕੇ ਰੱਖੋ ਨਹੀਂ ਤਾਂ ਇਹ ਭੱਜ ਜਾਵੇਗਾ।' ਉਨ੍ਹਾਂ ਦਾ ਅਜਿਹਾ ਰਿਐਕਸ਼ਨ ਦੇਖ ਕੇ ਅਰਚਨਾ ਕਾਫੀ ਹੱਸਦੀ ਹੈ।
ਪਰਿਵਾਰ 'ਚ ਆ ਰਹੇ ਨੇ ਪਾਜ਼ੇਟਿਵ ਬਦਲਾਅ
ਹਾਲ ਹੀ 'ਚ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਅਰਚਨਾ ਪੂਰਨ ਸਿੰਘ ਨੇ ਕਿਹਾ, 'ਉਹ ਤਾਲਾਬੰਦੀ 'ਚ ਆਪਣੇ ਪਤੀ ਤੇ ਬੱਚਿਆਂ ਦੇ ਕੰਮ 'ਚ ਮਦਦ ਕਰ ਰਹੀ ਹੈ। ਪਰਿਵਾਰ ਨੂੰ ਇਕੱਠੇ ਬੈਠਣ ਦਾ ਸਮਾਂ ਮਿਲ ਰਿਹਾ ਹੈ। ਇਸੇ ਦੌਰਾਨ ਮੇਰੇ ਪਰਿਵਾਰ 'ਚ ਕਈ ਪਾਜ਼ੇਟਿਵ ਬਦਲਾਅ ਵੀ ਦੇਖਣ ਨੂੰ ਮਿਲ ਰਹੇ ਹਨ। ਮੈਨੂੰ ਤਾਲਾਬੰਦੀ ਦੌਰਾਨ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ।'
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ