ਮਾਰਸ਼ਲ ਸਹਿਗਲ ਦਾ ਗੀਤ ''ਤਮਾਸ਼ਾ'' ਰਿਲੀਜ਼, ਰੋਨੀ ਸਿੰਘ ਨਾਲ ਖਾਸ ਕੈਮਿਸਟਰੀ ''ਚ ਦਿਸੀ ਹਿਮਾਂਸ਼ੀ ਖੁਰਾਣਾ
6/4/2020 2:09:16 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਮਾਰਸ਼ਲ ਸਹਿਗਲ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। 'ਤਮਾਸ਼ਾ' ਟਾਈਟਲ ਹੇਠ ਰਿਲੀਜ਼ ਹੋਏ ਗੀਤ 'ਚ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਤਮਾਸ਼ਾ' ਗੀਤ ਦੇ ਬੋਲ ਖੁਦ ਮਾਰਸ਼ਲ ਸਹਿਗਲ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਸੰਗੀਤ ਗੌਰਵ ਅਤੇ ਕਾਰਤਿਕ ਦੇਵ ਹੋਰਾਂ ਨੇ ਮਿਲ ਕੇ ਤਿਆਰ ਕੀਤਾ ਹੈ। ਇਸ ਗੀਤ ਦਾ ਵੀਡੀਓ ਯਾਦੂ ਬਰਾੜ ਨੇ ਤਿਆਰ ਕੀਤਾ ਹੈ।
ਦੱਸ ਦਈਏ ਕਿ ਗਾਇਕ ਮਾਰਸ਼ਲ ਸਹਿਗਲ ਦੇ ਗੀਤ 'ਤਮਾਸ਼ਾ' ਦੀ ਵੀਡੀਓ 'ਚ ਹਿਮਾਂਸ਼ੀ ਖੁਰਾਣਾ ਤੇ ਰੋਨੀ ਸਿੰਘ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਮਾਰਸ਼ਲ ਸਹਿਗਲ ਇਸ ਤੋਂ ਪਹਿਲਾਂ ਵੀ ਪੰਜਾਬੀ ਸੰਗੀਤ ਜਗਤ ਨੂੰ 'ਵਕਤ', 'ਚੋਰੀ ਚੋਰੀ', 'ਮਿੱਟੀ', 'ਸੀ ਯੂ ਨਾਓ' ਵਰਗੇ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ ਵੀ ਹਮੇਸ਼ਾ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ