ਅਰਚਨਾ ਨੇ ਕਪਿਲ ਸ਼ਰਮਾ ਦੀ ਫੀਸ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਸੁਣ ਦਰਸ਼ਕ ਵੀ ਹੋਏ ਹੈਰਾਨ

1/24/2020 3:32:34 PM

ਮੁੰਬਈ(ਬਿਊਰੋ)- ਕਪਿਲ ਸ਼ਰਮਾ ਸ਼ੋਅ ਬੀਤੇ ਹਫਤੇ ਟੀ.ਆਰ.ਪੀ. ਵਿਚ ਨੰਬਰ ਤਿੰਨ ’ਤੇ ਸੀ। ਇਸ ਸ਼ੋਅ ਵਿਚ ਕਪਿਲ ਤੋਂ ਇਲਾਵਾ ਅਰਚਨਾ ਪੂਰਨ ਸਿੰਘ ਵੀ ਕਪਿਲ ਨਾਲ ਮਸਤੀ ਮਜ਼ਾਕ ਕਰਦੇ ਹੋਏ ਨਜ਼ਰ ਆਉਂਦੀ ਹੈ।  ਸ਼ੋਅ ਵਿਚ ਕਪਿਲ ਦੀ ਫੀਸ ਨੂੰ ਲੈ ਕੇ ਵੀ ਉਹ ਕਈ ਵਾਰ ਕੁੱਝ ਨਾ ਕੁੱਝ ਬੋਲ ਚੁੱਕੀ ਹੈ। ਹਾਲ ਹੀ ਵਿਚ ਅਰਚਨਾ ਨੇ ਕਪਿਲ ਦੀ ਫੀਸ ਦੇ ਬਾਰੇ ਵਿਚ ਅਜਿਹੀ ਗੱਲ ਬੋਲ ਦਿੱਤੀ, ਜਿਸ ਨੂੰ ਸੁਣ ਕੇ ਉੱਥੇ ਮੌਜੂਦ ਮਹਿਮਾਨ ਵੀ ਹੈਰਾਨ ਰਹਿ ਗਏ। ਅਰਚਨਾ ਨੇ ਕਪਿਲ ਦੇ ਫੀਸ ਵਾਲੀ ਗੱਲ ਅਜੈ ਦੇਵਗਨ ਅਤੇ ਕਾਜੋਲ ਦੇ ਸਾਹਮਣੇ ਬੋਲੀ ਸੀ। ਅਜੈ ਦੇਵਗਨ ਅਤੇ ਕਾਜੋਲ ਕੁੱਝ ਦਿਨ ਪਹਿਲਾਂ ਕਪਿਲ ਦੇ ਸ਼ੋਅ ਵਿਚ ‘ਤਾਨਾਜੀ : ਦਿ ਅਨਸੰਗ ਵਾਰੀਅਰ’ ਫਿਲਮ ਦਾ ਪ੍ਰਮੋਸ਼ਨ ਕਰਨ ਆਏ ਸਨ। ਇਸ ਦੌਰਾਨ ਅਜੈ, ਕਾਜੋਲ, ਕਪਿਲ ਅਤੇ ਅਰਚਨਾ ਇਕ-ਦੂਜੇ ਨਾਲ ਮਸਤੀ ਮਜ਼ਾਕ ਕਰਦੇ ਦਿਸੇ। ਇਸ ਦੌਰਾਨ ਕਪਿਲ ਨੇ ਅਜੈ ਨੂੰ ਕਿਹਾ,‘‘ਅਜੈ ਐਕਟਰ, ਨਿਰਦੇਸ਼ਕ,  ਨਿਰਮਾਤਾ ਹਨ, ਡਬਿੰਗ ਕਰਦੇ ਹਨ ਨਾਲ ਹੀ ਖੁੱਦ ਦੀ ਕੰਪਨੀ ਵੀ ਹੈ। ਅਸੀਂ ਨਾਅਰਾ ਸੁਣਿਆ ਸੀ ਸਭ ਦਾ ਸਾਥ ਸਭ ਦਾ ਵਿਕਾਸ। ਤੁਸੀਂ ਤਾਂ ਖੁੱਦ ਦੇ ਵਿਕਾਸ ਦਾ ਨਾਅਰਾ ਬਣਾ ਦਿੱਤਾ।’’
ਕਪਿਲ ਦੀ ਗੱਲ ’ਤੇ ਅਜੈ ਨੇ ਕਿਹਾ,‘‘ਤੁਹਾਡੇ 103 ਐਪੀਸੋਡ ਹੋ ਗਏ। ਤੁਸੀਂ ਕਿਸੇ ਨੂੰ ਇੱਥੇ ਆਉਣ ਦਿੱਤਾ, ਇੱਥੇ ਖਾ ਗਿਆ ਨਾ ਸਭ।’’ ਅਜੈ ਦਾ ਜਵਾਬ ਸੁਣ ਕੇ ਅਰਚਨਾ ਵੀ ਕਪਿਲ ਦੀ ਫੀਸ ਨੂੰ ਲੈ ਕੇ ਕੁਮੈਂਟ ਕਰਦੀ ਹੈ। ਅਰਚਨਾ ਕਹਿੰਦੀ ਹੈ,‘‘ਕਪਿਲ ਇਨ੍ਹੇ ਪੈਸੇ ਲੈਂਦਾ ਹੈ ਕਿ ਸਾਡੇ ਲੋਕਾਂ ਲਈ ਬਹੁਤ ਥੋੜ੍ਹਾ ਬਚਦਾ ਹੈ।’’ ਅਰਚਨਾ ਦੀ ਇਹ ਗੱਲ ਸੁਣ ਕੇ ਸਾਰੇ ਹੱਸਣ ਲੱਗਦੇ ਹਨ। ਇਸ ਤੋਂ ਬਾਅਦ ਕਪਿਲ ਮਜ਼ਾਕੀਆ ਅੰਦਾਜ਼ ਵਿਚ ਕਹਿੰਦੇ ਹਨ,‘‘ਲੁੱਟ ਲਓ, ਆਓ ਲੁੱਟ ਲਓ, ਇਕ ਬੱਚੀ ਦਾ ਪਿਤਾ ਹਾਂ ਘਰ ਚਲਾਉਣਆ ਹੁੰਦਾ ਹੈ।’’ ਕਪਿਲ ਦੀ ਇਹ ਗੱਲਾਂ ਸੁਣ ਕੇ ਅਜੈ ਚੁੱਟਕੀ ਲੈਂਦੇ ਹੋਏ ਕਹਿੰਦੇ ਹਨ,‘‘ਜਦੋਂ ਤੁਹਾਡੀ ਬੱਚੀ ਵੱਡੀ ਹੋਵੇਗੀ ਅਤੇ ਇਹ ਐਪੀਸੋਡ ਦੇਖੇਗੀ ਤਾਂ ਬੋਲੇਗੀ ਕਿ ਮੇਰੇ ਪੈਦਾ ਹੁੰਦੇ ਹੀ ਭੀਖ ਮੰਗਣਾ ਸ਼ੁਰੂ ਕਰ ਦਿੱਤਾ ਸੀ।’’ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਰਚਨਾ ਫੀਸ ਨੂੰ ਲੈ ਕੇ ਸ਼ੋਅ ਵਿਚ ਆਪਣਾ ਦਰਦ ਬਿਆਨ ਕਰ ਚੁੱਕੀ ਹੈ। ਉਥੇ ਹੀ ਅਜੈ ਅਤੇ ਕਾਜੋਲ ਦੀ ਫਿਲਮ ‘ਤਾਨਾਜੀ’ ਕੁਲੈਕਸ਼ਨ ਦੇ ਮਾਮਲੇ ਵਿਚ ਬਾਕਸ ਆਫਿਸ ’ਤੇ ਵਧੀਆ ਕਮਾਈ ਕਰ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News